Menu

ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੇ ਖਪਤਕਾਰ ਵਿੱਤੀ ਸੁਰੱਖਿਆ ਬਿਊਰੋ ਦੇ ਮੁੱਖੀ ਨੂੰ ਅਹੁੱਦੇ ਤੋਂ ਹਟਾਇਆ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਦੁਆਰਾ ਭਾਰਤੀ ਮੂਲ ਦੇ ਕੰਜ਼ਿਊਮਰ ਫਾਇਨਾਂਸ਼ੀਅਲ ਪ੍ਰੋਟੈਕਸ਼ਨ ਬਿਊਰੋ (ਸੀ ਐਫ ਪੀ ਬੀ) ਦੇ ਡਾਇਰੈਕਟਰ ਰੋਹਿਤ ਚੋਪੜਾ ਨੂੰ ਅਹੁੱਦੇ ਤੋਂ ਫਾਰਗ ਕਰ ਦੇਣ ਦੀ ਖਬਰ ਹੈ। ਚੋਪੜਾ ਨੂੰ ਇਹ ਜਾਣਕਾਰੀ ਵਾਈਟ ਹਾਊਸ ਵੱਲੋਂ ਭੇਜੀ ਇਕ ਈ ਮੇਲ ਰਾਹੀਂ ਦਿੱਤੀ ਗਈ ਹੈ। ਚੋਪੜਾ ਦੇ ਕਾਰਜਕਾਲ ਵਿਚ ਅਜੇ ਤਕਰੀਬਨ 2
ਸਾਲ ਦਾ ਸਮਾਂ ਬਾਕੀ ਸੀ। ਚੋਪੜਾ ਦੀ ਸੀ ਐਫ ਪੀ ਬੀ ਦੇ ਮੁੱਖੀ ਵਜੋਂ ਨਿਯੁਕਤੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਸੀ।

ਸੀ ਐਫ ਪੀ ਬੀ ਦੇ ਮੁੱਖੀ ਵਜੋਂ 2008-09 ਵਿਚ ਆਏ ਵਿੱਤੀ ਸੰਕਟ ਨਾਲ ਨਜਿੱਠਣ ਲਈ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਸੀ।ਸ ਤੋਂ ਪਹਿਲਾਂ ਬਿਊਰੋ ਦੇ ਡਿਪਟੀ ਡਾਇਰੈਕਟਰ ਵਜੋਂ ਚੋਪੜਾ ਨੇ ਵਧ ਰਹੇ ਵਿਦਿਆਰਥੀ ਕਰਜੇ ਦਾ ਮੁੱਦਾ ਜੋਰ ਸ਼ੋਰ ਨਾਲ  ਉਠਾਇਆ ਸੀ ਤੇ ਖਪਤਕਾਰ ਸੁਰੱਖਿਆ ਸੁਧਾਰਾਂ ਉਪਰ ਜੋਰ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਆਫ ਅਮੈਰੀਕਾ ਤੇ ਜੇ
ਪੀ ਮੋਰਗਨ ਚੇਜ ਸਮੇਤ ਪ੍ਰਮੁੱਖ ਖਪਤਕਾਰ ਬੈਂਕ ਉਨਾਂ ਕੰਪਨੀਆਂ ਵਿਚ ਸ਼ਾਮਿਲ ਹਨ ਜਿਨਾਂ ਨੂੰ ਸੀ ਐਫ ਪੀ ਬੀ ਦੁਆਰਾ ਦਾਇਰ ਪਟੀਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੰਪਨੀਆਂ ਤੇ ਟੈਕ ਇਡੰਸਟਰੀ ਦੇ ਆਗੂ ਟਰੰਪ ਪ੍ਰਸ਼ਾਸਨ ਉਪਰ ਚੋਪੜਾ ਨੂੰ ਹਟਾਉਣ ਉਪਰ ਜੋਰ ਦਿੰਦੇ ਆ ਰਹੇ ਸਨ।

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੋਂ ਲਾਗੂ ਹੋਏ FASTag…

ਨਵੀਂ ਦਿੱਲੀ, 17 ਫਰਵਰੀ- ਅੱਜ ਤੋਂ, ਸੜਕ…

ਅੱਜ ਸੋਨੀਪਤ ਅਦਾਲਤ ਵਿਚ ਪੇਸ਼…

ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੇ ਸਾਬਕਾ…

ਨਹਿਰ ‘ਚ ਡਿੱਗੀ ਬੱਚਿਆਂ ਨਾਲ…

ਕੈਥਲ, 17 ਫਰਵਰੀ :  ਜ਼ਿਲ੍ਹੇ ਦੇ ਪਿੰਡ…

Listen Live

Subscription Radio Punjab Today

Subscription For Radio Punjab Today

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੇ ਕੱਲ੍ਹ ਡਿਪੋਰਟ ਕੀਤੇ…

ਅੰਮ੍ਰਿਤਸਰ, 15 ਫਰਵਰੀ : ਅਮਰੀਕਾ 2 ਹੋਰ…

ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ…

ਅੰਮ੍ਰਿਤਸਰ, 15 ਫਰਵਰੀ:ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ…

ਭਾਰਤ ਤੇ ਅਮਰੀਕਾ ਨੇ ਆਪਸੀ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ…

Our Facebook

Social Counter

  • 45634 posts
  • 0 comments
  • 0 fans