ਫਾਜ਼ਿਲਕਾ, 3 ਫਰਵਰੀ- ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਡ ਕਲਾਈਮੇਟ ਚੇਜ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਵੱਲੋਂ ਵਿਗਿਆਨ ਤੇ ਪਰਿਆਵਰਨ ਕੇਦਰ ਨਵੀ ਦਿੱਲੀ ਪੰਜਾਬ ਰਾਜ ਕੌਸਲ ਫਾਰ ਸਾਇੰਸ ਤੇ ਯਤਨਾ ਸਦਕਾ ਪੰਜਾਬ ਰਾਜ ਦੇ ਸਮੂਹ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾ ਦਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਆਡਿਟ ਕਰਵਾਇਆ ਗਿਆ। ਇਸ ਆਡਿਟ ਉਪਰੰਤ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲਾ ਨੂੰ ਗ੍ਰੀਨ ਸਕੂਲ ਐਵਾਰਡ ਲਈ ਚੁਣਿਆ ਗਿਆ।
ਸਿਖਿਆ ਵਿਭਾਗ ਤੋਂ ਜ਼ਿਲ੍ਹਾ ਨੋਡਲ ਅਫ਼ਸਰ ਈ.ਈ.ਪੀ. ਵਿਜੈ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰੀਨ ਸਕੂਲ ਐਵਾਰਡ ਲਈ ਚੁਣੇ ਗਏ ਜ਼ਿਲ੍ਹੇ ਦੇ 11 ਸਕੂਲ ਸਰਕਾਰੀ ਹਨ। ਇਹ ਸਿਖਿਆ ਕ੍ਰਾਂਤੀ ਦੀ ਨਵੀ ਪੁਲਾਂਘ ਹੈ।ਉਨ੍ਹਾ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਜੀਐਸਪੀ ਆਡਿਟ ‘ਚ ਹਿੱਸਾ ਲੈਣ ਵਾਲੇ ਸਕੂਲਾ ‘ਚ ਹਵਾ, ਪਾਣੀ, ਧਰਤੀ, ਭੋਜਨ ਦੀ ਗੁਣਵੱਤਾ, ਕੂੜਾ ਤੇ ਊਰਜਾ ਦੀਆ ਕਸੌਟੀਆ ਦੀ ਜਾਚ ਕੀਤੀ ਗਈ ਸੀ ਜਾਂਚ ਉਪਰੰਤ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲਾ ਨੂੰ ਗ੍ਰੀਨ ਸਕੂਲ ਐਵਾਰਡ ਦਾ ਮਾਣ ਹਾਸਲ ਹੋਇਆ ਹੈ। ਇਨ੍ਹਾਂ ਸਕੂਲਾਂ ‘ਚ ਮੁੱਖ ਤੌਰ ‘ਤੇ ਸਕੂਲ ਆਫ ਐਮੀਨਾਂਸ ਜਲਾਲਾਬਾਦ (ਪੱਛਮ) ਤੋਂ ਇਲਾਵਾ ਸਰਕਾਰੀ ਹਾਈ ਸਕੂਲ ਬਨਵਾਲਾ ਹਨਵੰਤਾ, ਸਰਕਾਰੀ ਹਾਈ ਸਕੂਲ ਹੀਰਾਂ ਵਾਲੀ, ਸਰਕਾਰੀ ਹਾਈ ਸਕੂਲ ਸੜੀਆਂ, ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ, ਸਰਕਾਰੀ ਹਾਈ ਸਕੂਲ ਕਟੈਹੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕੈਣ ਵਾਲਾ, ਸਰਕਾਰੀ ਸਕੂਲ ਬਲੇਲ ਕੇ ਹਸਲ, ਸਰਕਾਰੀ ਸਕੂਲ ਕਬੂਲ ਸ਼ਾਹ ਖੁਭਣ, ਸਰਕਾਰੀ ਸਕੂਲ ਖੁਭਣ ਅਤੇ ਸਰਕਾਰੀ ਸਕੂਲ ਮਾਹੂਆਣਾ ਬੋਦਲਾ ਸਾਮਿਲ ਹਨ।
ਸਕੂਲਾਂ ਦੀ ਚੋਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ ਵਧਾਈ
ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲਾ ਨੂੰ ਗ੍ਰੀਨ ਸਕੂਲ ਐਵਾਰਡ ਲਈ ਚੁਣੇ ਜਾਣ ‘ਤੇ ਫਾਜ਼ਿਲਕਾ ਜ਼ਿਲ੍ਹਾ ਵਾਸੀਆਂ ਤੇ ਸਕੂਲਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ ਸਿਖਿਆ ਅਤੇ ਸਹਿ-ਸਿਖਿਅਕ ਗਤੀਵਿਧੀਆਂ ਵਿਚ ਦਿਨ-ਪ੍ਰਤੀਦਿਨ ਉਪਲਬਧੀਆਂ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਪ੍ਰੋਗਰਾਮ ਅਧੀਨ ਐਵਾਰਡ ਦੀ ਪ੍ਰਾਪਤੀ ਨਾਲ ਜਿਥੇ ਸਰਕਾਰੀ ਸਕੂਲਾਂ ਦਾ ਕੱਦ ਹੋਰ ਵਧਿਆ ਹੈ ਉਥੇ ਸਕੂਲਾਂ ਅੰਦਰ ਗ੍ਰੀਨ ਵਾਤਾਵਰਣ ਦੀ ਸਿਰਜਣਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਸਬੰਧਤ ਸਕੂਲਾਂ, ਸਕੂਲ ਅਧਿਆਪਕਾਂ ਤੇ ਨੋਡਲ ਅਫਸਰ ਅਤੇ ਹੋਰ ਸਬੰਧਤ ਜੋ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ, ਨੂੰ ਵਧਾਈ ਦਿੱਤੀ ਹੈ। ਇਹ ਜ਼ਿਲ੍ਹੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਗ੍ਰੀਨ ਸਕੂਲ ਵਜੋਂ ਚੁਣੇ ਗਏ ਸਕੂਲਾ ਨੂੰ ਵਿਗਿਆਨ ਤੇ ਵਾਤਾਵਰਨ ਕੇਂਦਰ ਵੱਲੋਂ ਨਵੀ ਦਿੱਲੀ ਵਿਖੇ ਸਨਮਾਨ ਸਮਾਗਮ ਵਿਖੇ ਸਨਮਾਨਿਤ ਕੀਤਾ ਜਾਵੇਗਾ।