Menu

ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਚ ਗੱਡੇ ਝੰਡੇ, ਬਣਾਇਆ ਸਪੇਸਵਾਕ ਦਾ ਨਵਾਂ ਰਿਕਾਰਡ

 31 ਜਨਵਰੀ 2025: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ‘ਸੁਨੀ’ ਵਿਲੀਅਮਜ਼ ਨੇ 30 ਜਨਵਰੀ, 2025 ਨੂੰ ਇਕ ਵੱਡਾ ਮੀਲ ਪੱਥਰ ਸਥਾਪਤ ਕੀਤਾ, ਜਦੋਂ ਉਨ੍ਹਾਂ ਨੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੁਆਰਾ ਨਿਰਧਾਰਤ ਕੀਤੇ ਗਏ ਕੁੱਲ ਸਪੇਸਵਾਕ ਸਮੇਂ ਦਾ ਰਿਕਾਰਡ ਤੋੜ ਦਿਤਾ।

ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) ਨੇ ਐਸਕਸ ’ਤੇ ਇਹ ਖ਼ਬਰ ਸਾਂਝੀ ਕੀਤੀ, ‘‘ਨਾਸਾ ਦੀ ਸਪੇਸ ਯਾਤਰੀ ਸੁਨੀ ਵਿਲੀਅਮਜ਼ ਨੇ ਅੱਜ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ 60 ਘੰਟੇ ਅਤੇ 21 ਮਿੰਟ ਦੇ ਪੁਲਾੜ ’ਚ ਕੁੱਲ ਸਪੇਸਵਾਕ ਦੇ ਸਮੇਂ ਨੂੰ ਪਾਰ ਕਰ ਲਿਆ। ਸੁਨੀ ਹਾਲੇ ਵੀ ਪੁਲਾੜ ਸਟੇਸ਼ਨ ਦੇ ਬਾਹਰ ਰੇਡੀਓ ਹਾਰਡਵੇਅਰ ਦੀ ਸਫ਼ਾਈ ਕਰ ਰਹੀ ਹੈ।’’

ਵਿਲੀਅਮਜ਼ ਸਟੇਸ਼ਨ ਦੇ ਹਾਰਡਵੇਅਰ ਦੀ ਸਾਂਭ-ਸੰਭਾਲ ਕਰਨ ਅਤੇ ਵਿਸ਼ਲੇਸ਼ਣ ਲਈ ਡੈਸਟੀਨੀ ਲੈਬਾਰਟਰੀ ਅਤੇ ਕੁਐਸਟ ਏਅਰਲਾਕ ਤੋਂ ਸਤਹ ਸਮੱਗਰੀ ਦੇ ਨਮੂਨੇ ਇਕੱਠੇ ਕਰਨ ਲਈ ਸਪੇਸਵਾਕ ਦੌਰਾਨ ਆਈਐਸਐਸ ਤੋਂ ਬਾਹਰ ਸੀ। ਇਹ ਸਪੇਸਵਾਕ ਐਕਸਪੀਡੀਸ਼ਨ 72 ਦਾ ਹਿੱਸਾ ਸੀ, ਅਤੇ ਇਹ ਲਗਭਗ 8 ਵਜੇ ਈ.ਐਸ.ਟੀ. ’ਤੇ ਸ਼ੁਰੂ ਹੋਇਆ। ਨਾਸਾ ਨੇ ਇਸ ਘਟਨਾ ਨੂੰ ਯੂਟਿਊਬ ਅਤੇ ਅਪਣੀ ਅਧਿਕਾਰਤ ਵੈੱਬਸਾਈਟ ’ਤੇ ਲਾਈਵ-ਸਟਰੀਮ ਕੀਤਾ, ਜੋ ਕਿ 92ਵੇਂ ਅਮਰੀਕੀ ਸਪੇਸਵਾਕ ਦੀ ਨਿਸ਼ਾਨਦੇਹੀ ਕਰਦਾ ਹੈ।

ਵਿਲੀਅਮਜ਼, ਜਿਸ ਨੇ ਲਾਲ ਧਾਰੀਆਂ ਵਾਲਾ ਸੂਟ ਪਾਇਆ ਹੋਇਆ ਸੀ, ਪੁਲਾੜ ਯਾਤਰੀ ਬੁਚ ਵਿਲਮੋਰ ਸ਼ਾਮਲ ਹੋਈ, ਜਿਸ ਨੇ ਬਿਨਾਂ ਨਿਸ਼ਾਨ ਵਾਲਾ ਸੂਟ ਪਾਇਆ ਸੀ। ਇਹ ਵਿਲਮੋਰ ਦਾ ਪੰਜਵਾਂ ਅਤੇ ਵਿਲੀਅਮਜ਼ ਦਾ ਨੌਵਾਂ ਸਪੇਸਵਾਕ ਸੀ। ਸਪੇਸਵਾਕ ਲਗਭਗ ਸਾਢੇ ਛੇ ਘੰਟੇ ਚੱਲਣ ਦੀ ਉਮੀਦ ਸੀ। ਦੋਵੇਂ ਪੁਲਾੜ ਯਾਤਰੀ 23 ਸਤੰਬਰ ਤੋਂ ਸ਼ੁਰੂ ਹੋਏ ਐਕਸਪੀਡੀਸ਼ਨ 72 ਦੇ ਹਿੱਸੇ ਵਜੋਂ 2024 ਵਿਚ ਆਈਐਸਐਸ ਪਹੁੰਚੇ।

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੋਂ ਲਾਗੂ ਹੋਏ FASTag…

ਨਵੀਂ ਦਿੱਲੀ, 17 ਫਰਵਰੀ- ਅੱਜ ਤੋਂ, ਸੜਕ…

ਅੱਜ ਸੋਨੀਪਤ ਅਦਾਲਤ ਵਿਚ ਪੇਸ਼…

ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੇ ਸਾਬਕਾ…

ਨਹਿਰ ‘ਚ ਡਿੱਗੀ ਬੱਚਿਆਂ ਨਾਲ…

ਕੈਥਲ, 17 ਫਰਵਰੀ :  ਜ਼ਿਲ੍ਹੇ ਦੇ ਪਿੰਡ…

Listen Live

Subscription Radio Punjab Today

Subscription For Radio Punjab Today

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੇ ਕੱਲ੍ਹ ਡਿਪੋਰਟ ਕੀਤੇ…

ਅੰਮ੍ਰਿਤਸਰ, 15 ਫਰਵਰੀ : ਅਮਰੀਕਾ 2 ਹੋਰ…

ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ…

ਅੰਮ੍ਰਿਤਸਰ, 15 ਫਰਵਰੀ:ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ…

ਭਾਰਤ ਤੇ ਅਮਰੀਕਾ ਨੇ ਆਪਸੀ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ…

Our Facebook

Social Counter

  • 45634 posts
  • 0 comments
  • 0 fans