ਬਾਗਪਤ, 28 ਜਨਵਰੀ : ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ’ਚ ਜੈਨ ਭਾਈਚਾਰੇ ਦੇ ਨਿਰਵਾਣ ਮਹਾਉਤਸਵ ਦੌਰਾਨ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ 65 ਫੁੱਟ ਉੱਚੇ ਸਟੇਜ ਦੀਆਂ ਪੌੜੀਆਂ ਅਚਾਨਕ ਟੁੱਟ ਗਈਆਂ। ਇਸ ਕਾਰਨ ਬਹੁਤ ਸਾਰੇ ਸ਼ਰਧਾਲੂ ਇਕ ਦੂਜੇ ’ਤੇ ਡਿੱਗਣ ਲੱਗੇ। ਇਸ ਕਾਰਨ ਭਾਜੜ ਵਰਗੀ ਸਥਿਤੀ ਬਣ ਗਈ। ਹਾਦਸੇ ਵਿਚ 75 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ।
ਬਾਗਪਤ ’ਚ ਭਗਵਾਨ ਆਦਿਨਾਥ ਦੇ ਨਿਰਵਾਣ ਲੱਡੂ ਤਿਉਹਾਰ ’ਤੇ ਮਾਨ ਸਤੰਭ ਕੰਪਲੈਕਸ ਦਾ ਬਣਿਆ ਲੱਕੜ ਦਾ ਸਟੇਜ ਡਿੱਗ ਗਿਆ। ਇਸ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 75 ਤੋਂ ਵੱਧ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੌਕੇ ’ਤੇ ਭਾਜੜ ਮੱਚ ਗਈ। ਐਂਬੂਲੈਂਸ ਨਾ ਮਿਲਣ ’ਤੇ ਜ਼ਖ਼ਮੀਆਂ ਨੂੰ ਈ-ਰਿਕਸ਼ਾ ’ਚ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ’ਤੇ ਬੜੌਤ ਕੋਤਵਾਲੀ ਦੇ ਇੰਸਪੈਕਟਰ ਵੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਮੌਕੇ ’ਤੇ ਹਫੜਾ-ਦਫੜੀ ਮੱਚ ਗਈ।
ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਬਰੌਤ ਸ਼ਹਿਰ ਦੇ ਕੋਤਵਾਲੀ ਇਲਾਕੇ ’ਚ ਗਾਂਧੀ ਰੋਡ ’ਤੇ ਵਾਪਰਿਆ। ਸ਼੍ਰੀ ਦਿਗੰਬਰ ਜੈਨ ਡਿਗਰੀ ਕਾਲਜ ਦੀ ਗਰਾਊਂਡ ਵਿਚ ਬਣੇ ਮਾਨ ਸਥੰਭ ਦਾ ਮੰਚ ਟੁੱਟ ਗਿਆ। ਇਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 75 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦਸਣਯੋਗ ਹੈ ਕਿ ਅੱਜ ਇੱਥੇ ਨਿਰਵਾਣ ਮਹਾਉਤਸਵ ਤਹਿਤ ਧਾਰਮਕ ਪ੍ਰੋਗਰਾਮ ਹੋਣਾ ਸੀ, ਇੱਥੇ 65 ਫੁੱਟ ਉੱਚੀ ਸਟੇਜ ਬਣਾਈ ਗਈ। ਇਸ ਦੀਆਂ ਪੌੜੀਆਂ ਟੁੱਟ ਗਈਆਂ। ਦਸਿਆ ਜਾ ਰਿਹਾ ਹੈ ਕਿ ਜੈਨ ਕਾਲਜ ਕੈਂਪਸ ’ਚ ਸਥਾਪਤ ਮਾਨ ਸਤੰਭ ’ਚ ਸਥਾਪਤ ਮੂਰਤੀ ਨੂੰ ਪਵਿੱਤਰ ਕਰਨ ਲਈ ਲਗਾਈਆਂ ਗਈਆਂ ਅਸਥਾਈ ਪੌੜੀਆਂ ਡਿੱਗ ਗਈਆਂ। ਇਸ ਕਾਰਨ ਸ਼ਰਧਾਲੂ ਹੇਠਾਂ ਦੱਬ ਗਏ ਅਤੇ ਭਾਜੜ ਮੱਚ ਗਈ।