Menu

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ ਹੋਵੇਗਾ ਵੱਡਾ ਫ਼ਾਇਦਾ ਪ੍ਰਧਾਨ ਮੰਤਰੀ ਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਤੁਹਾਨੂੰ ਦਸ ਦੇਈਏ ਕਿ ਇਸ ਸੁਰੰਗ ਦੇ ਨਿਰਮਾਣ ਤੋਂ ਬਾਅਦ, ਲੱਦਾਖ ਆਉਣਾ-ਜਾਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ, ਇਹ ਸੁਰੰਗ ਭਾਰਤੀ ਫ਼ੌਜ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਣ ਜਾ ਰਹੀ ਹੈ। ਹੁਣ ਇਹ ਹਾਈਵੇਅ ਸਰਦੀਆਂ ਦੇ ਮੌਸਮ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਬੰਦ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਡੀ ਫ਼ੌਜ ਸਾਲ ਭਰ ਇਸ ਸੁਰੰਗ ਦੀ ਵਰਤੋਂ ਕਰ ਕੇ ਸਰਹੱਦੀ ਇਲਾਕਿਆਂ ਤਕ ਪਹੁੰਚ ਸਕਦੀ ਹੈ।

ਇਸ ਸੁਰੰਗ ਨੂੰ Z ਮੋੜ ਸੁਰੰਗ ਕਿਹਾ ਜਾਂਦਾ ਹੈ ਕਿਉਂਕਿ ਇਹ ਅੰਗਰੇਜ਼ੀ ਅੱਖਰ Z ਵਰਗੀ ਹੈ। ਇਸ ਸੁਰੰਗ ਦੇ ਨਿਰਮਾਣ ਤੋਂ ਬਾਅਦ, 12 ਕਿਲੋਮੀਟਰ ਦੀ ਦੂਰੀ ਹੁਣ ਘੱਟ ਕੇ 6.5 ਕਿਲੋਮੀਟਰ ਰਹਿ ਗਈ ਹੈ ਅਤੇ ਇਸ ਦੂਰੀ ਨੂੰ ਪੂਰਾ ਕਰਨ ਵਿਚ ਸਿਰਫ਼ 15 ਮਿੰਟ ਲੱਗਣਗੇ। ਇਸ ਸੁਰੰਗ ਨੂੰ ਖੋਲ੍ਹਣ ਦਾ ਸੱਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਹੁਣ ਕਿਸੇ ਨੂੰ ਵੀ ਸਰਦੀਆਂ ਦੇ ਮੌਸਮ ਵਿਚ ਇੱਥੋਂ ਲੰਘਣ ਸਮੇਂ ਬਰਫ਼ ਦੇ ਤੋਦੇ ਡਿੱਗਣ ਕਾਰਨ ਘੰਟਿਆਂਬੱਧੀ ਹਾਈਵੇਅ ‘ਤੇ ਫਸੇ ਰਹਿਣ ਦਾ ਡਰ ਨਹੀਂ ਹੋਵੇਗਾ।

ਤੁਹਾਨੂੰ ਦਸ ਦਈਏ ਕਿ ਜ਼ੋਜਿਲਾ ਸੁਰੰਗ ਦੇ ਪੂਰਾ ਹੋਣ ਤੋਂ ਬਾਅਦ, ਸ਼੍ਰੀਨਗਰ-ਲੇਹ ਰਸਤਾ ਸਾਲ ਭਰ ਖੁੱਲ੍ਹਾ ਰਹੇਗਾ। ਇਸ ਪ੍ਰਾਜੈਕਟ ‘ਤੇ ਕੰਮ ਮਈ 2015 ਵਿਚ ਸ਼ੁਰੂ ਹੋਇਆ ਸੀ। ਸੁਰੰਗ ਦੀ ਉਸਾਰੀ ਦਾ ਕੰਮ ਪਿਛਲੇ ਸਾਲ 2024 ਵਿਚ ਪੂਰਾ ਹੋਇਆ ਸੀ।

ਸ਼੍ਰੀਨਗਰ-ਕਾਰਗਿਲ-ਲੇਹ ਹਾਈਵੇਅ ‘ਤੇ ਜਿੱਥੇ ਜ਼ੈੱਡ-ਮੋੜ ਸੁਰੰਗ ਹੈ, ਉੱਥੇ ਅਕਸਰ ਭਾਰੀ ਬਰਫ਼ਬਾਰੀ ਹੁੰਦੀ ਹੈ। ਜਿਸ ਕਾਰਨ, ਹਾਈਵੇਅ ਦਾ ਇਕ ਵੱਡਾ ਹਿੱਸਾ ਕਈ ਮਹੀਨਿਆਂ ਲਈ ਬੰਦ ਕਰ ਦਿਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਇਸ ਪ੍ਰਾਜੈਕਟ ਅਧੀਨ ਬਣੀ ਜ਼ੈੱਡ-ਮੋੜ ਸੁਰੰਗ ਤੇ ਇਸ ਦੇ ਨਾਲ ਬਣਨ ਵਾਲੀ ਇਕ ਹੋਰ ਸੁਰੰਗ ਦੇ ਕਾਰਨ, ਆਮ ਲੋਕ ਅਤੇ ਭਾਰਤੀ ਫ਼ੌਜ ਸਾਲ ਭਰ ਇਸ ਹਾਈਵੇਅ ਦੀ ਵਰਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰ ਸਕਣਗੇ।

ਇਸ ਪ੍ਰਾਜੈਕਟ ਦੇ ਤਹਿਤ ਬਣਾਈਆਂ ਜਾ ਰਹੀਆਂ ਦੋ ਸੁਰੰਗਾਂ ਵਿਚੋਂ, ਪਹਿਲੀ ਜ਼ੈੱਡ-ਮੌੜ ਸੁਰੰਗ ਗਾਂਦਰਬਲ ਜ਼ਿਲ੍ਹੇ ਵਿਚ ਗਗਨਗੀਰ ਅਤੇ ਸੋਨਮਾਰਗ ਵਿਚਕਾਰ ਹੈ। ਜਦਕਿ ਦੂਜੀ ਸੁਰੰਗ ਜਿਸ ਦੀ ਲੰਬਾਈ 14 ਕਿਲੋਮੀਟਰ ਹੈ, ਇਹ ਬਾਲਟਾਲ ਤੋਂ ਜ਼ੋਜੀਲਾ ਨੇੜੇ ਮਿੰਨੀਮਾਰਗ, ਦਰਾਸ ਤਕ ਜਾਵੇਗੀ।

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੋਂ ਲਾਗੂ ਹੋਏ FASTag…

ਨਵੀਂ ਦਿੱਲੀ, 17 ਫਰਵਰੀ- ਅੱਜ ਤੋਂ, ਸੜਕ…

ਅੱਜ ਸੋਨੀਪਤ ਅਦਾਲਤ ਵਿਚ ਪੇਸ਼…

ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੇ ਸਾਬਕਾ…

ਨਹਿਰ ‘ਚ ਡਿੱਗੀ ਬੱਚਿਆਂ ਨਾਲ…

ਕੈਥਲ, 17 ਫਰਵਰੀ :  ਜ਼ਿਲ੍ਹੇ ਦੇ ਪਿੰਡ…

Listen Live

Subscription Radio Punjab Today

Subscription For Radio Punjab Today

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੇ ਕੱਲ੍ਹ ਡਿਪੋਰਟ ਕੀਤੇ…

ਅੰਮ੍ਰਿਤਸਰ, 15 ਫਰਵਰੀ : ਅਮਰੀਕਾ 2 ਹੋਰ…

ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ…

ਅੰਮ੍ਰਿਤਸਰ, 15 ਫਰਵਰੀ:ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ…

ਭਾਰਤ ਤੇ ਅਮਰੀਕਾ ਨੇ ਆਪਸੀ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ…

Our Facebook

Social Counter

  • 45634 posts
  • 0 comments
  • 0 fans