ਫਾਜ਼ਿਲਕਾ 11 ਜਨਵਰੀ – ਅੱਜ ਰਾਜਿੰਦਰ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਜਰਨਲ ਪੀ ਐਸ ਐਮ ਐਸ ਯੂ ਫਾਜ਼ਿਲਕਾ ਸੁਖਦੇਵ ਚੰਦ ਕੰਬੋਜ ਦੀ ਪ੍ਰਧਾਨਗੀ ਹੇਠ ਸਿਖਿਆ ਵਿਭਾਗ ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਕਲੈਰੀਕਲ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਸਿਖਿਆ ਵਿਭਾਗ ਯੂਨੀਅਨ ਜਿਲਾ ਬਾਡੀ ਫਾਜ਼ਿਲਕਾ ਦੀ ਚੋਣ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਜਸਵਿੰਦਰ ਸਿੰਘ ਜ਼ਿਲਾ ਪ੍ਰਧਾਨ, ਅਰਜੁਨ ਧਵਨ ਜਿਲਾ ਜਨਰਲ ਸਕੱਤਰ, ਸ਼ਿਵਮ ਮਦਾਨ ਵਿਤ ਸਕੱਤਰ, ਬਦਰੀ ਪ੍ਰਸ਼ਾਦ ਸੀਨੀਅਰ ਮੀਤ ਪ੍ਰਧਾਨ, ਪੈ੍ਸ ਸਕੱਤਰ ਆਰਿਸ ਮਦਾਨ ਅਤੇ ਅਭਿਨਵ ਕੁੱਕੜ ਮੁਖ ਸਲਾਹਕਾਰ, ਹਰਦੀਪ ਸਿੰਘ ਵਾਈਸ ਜਰਨਲ, ਸਕੱਤਰ ਰਿਪਨ ਅਰੋੜਾ, ਲੇਡੀਜ਼ ਵਿੰਗ ਜ਼ਿਲ੍ਹਾ ਪ੍ਰਧਾਨ ਵੀਰਪਾਲ ਅਤੇ ਲੇਡੀਜ਼ ਵਿੰਗ ਜ਼ਿਲ੍ਹਾ ਜਰਨਲ ਸਕੱਤਰ ਅੰਜੂ ਬਾਲਾ ਚੁਣਿਆ ਗਿਆ ਹੈ। ਇਸ ਮੌਕੇ ਸੁਖਦੇਵ ਚੰਦ ਕੰਬੋਜ ਜਰਨਲ ਸਕੱਤਰ ਪੀ ਐਸ ਐਮ ਐਸ ਯੂ ਫਾਜ਼ਿਲਕਾ, ਮਨਪ੍ਰੀਤ ਸਿੰਘ, ਤਰਸੇਮ ਸਿੰਘ, ਸੁਭਾਸ ਚੰਦ, ਨਵਜੋਤ ਸਿੰਘ, ਲਖਵਿੰਦਰ ਸਿੰਘ, ਵਰਿੰਦਰ ਕੁਮਾਰ, ਸੁਖਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ|