Menu

ਨਾਬਾਲਗ਼ ਖਿਡਾਰਨ ਨਾਲ 2 ਸਾਲ ਤੱਕ ਹੋਇਆ ਜਬਰ ਜਨਾਹ, 6 ਗ੍ਰਿਫ਼ਤਾਰ

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ ’ਚ 2 ਸਾਲਾਂ ਦੌਰਾਨ ਇਕ ਲੜਕੀ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ 4 ਐਫ਼ਆਈਆਰ ਦਰਜ ਕੀਤੀਆਂ ਹਨ ਅਤੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ 60 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਦੇ ਹਵਾਲੇ ਨਾਲ ਦਸਿਆ ਗਿਆ ਕਿ ਪੀੜਤਾ ਦੋ ਮਹੀਨੇ ਪਹਿਲਾਂ ਹੀ 18 ਸਾਲ ਦੀ ਹੋਈ ਹੈ।

ਦੋਸ਼ ਹੈ ਕਿ 16 ਸਾਲ ਦੀ ਉਮਰ ਤੋਂ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਾਲ ਭਲਾਈ ਕਮੇਟੀ ਵਲੋਂ ਕੌਂਸਲਿੰਗ ਕੀਤੀ ਜਾ ਰਹੀ ਸੀ। ਵਿਦਿਅਕ ਅਦਾਰੇ ’ਚ ਪੀੜਤਾ ਦੇ ਅਧਿਆਪਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਵਿਵਹਾਰ ਵਿਚ ਬਦਲਾਅ ਆ ਰਿਹਾ ਹੈ।

ਪਥਾਨਾਮਥਿੱਟਾ ਚਾਈਲਡ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਰਾਜੀਵ ਨੇ ਕਿਹਾ ਕਿ ਲੜਕੀ ਨੇ ਸਕੂਲ ਕਾਉਂਸਲਿੰਗ ਸੈਸ਼ਨ ਦੌਰਾਨ ਜਿਨਸੀ ਸ਼ੋਸ਼ਣ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੀ ਤਰਫ਼ੋਂ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ। ਲੜਕੀ ਇਕ ਖਿਡਾਰਨ ਹੈ ਜਿਸਦੇ ਨਾਲ ਪਥਾਨਾਮਥਿੱਟਾ ’ਚ ਖੇਡ ਕੈਂਪ ਸਮੇਤ ਕਈ ਥਾਵਾਂ ’ਤੇ ਕੋਚਾਂ, ਸਹਿਪਾਠੀਆਂ ਅਤੇ ਸਥਾਨਕ ਨਿਵਾਸੀਆਂ ਦੁਆਰਾ ਦੁਰਵਿਵਹਾਰ ਕੀਤਾ ਗਿਆ ਸੀ।

ਰਿਪੋਰਟ ਵਿਚ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੀੜਤਾ ਕੋਲ ਅਪਣਾ ਫ਼ੋਨ ਨਹੀਂ ਸੀ। ਉਸ ਨੇ ਅਪਣੇ ਪਿਤਾ ਦੇ ਮੋਬਾਈਲ ’ਚ ਕਰੀਬ 40 ਲੋਕਾਂ ਦੇ ਨੰਬਰ ਸੇਵ ਕਰ ਲਏ ਸਨ, ਜਿਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ। ਰਿਪੋਰਟ ਮੁਤਾਬਕ ਬਾਲ ਭਲਾਈ ਕਮੇਟੀ ਦੇ ਮੈਂਬਰ ਪੀੜਤਾ ਨੂੰ ਮਨੋਵਿਗਿਆਨੀ ਕੋਲ ਵੀ ਲੈ ਗਏ ਸਨ। ਇਸ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਉਸ ਦੇ ਦੋਸ਼ ਸਹੀ ਹਨ ਜਾਂ ਨਹੀਂ।

ਚਾਚੇ ਨੇ 1500 ਰੁਪਏ ਪਿੱਛੇ ਭਤੀਜੇ ਨੂੰ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ ਚਾਚੇ ਨੇ ਆਪਣੇ ਹੀ ਭਤੀਜੇ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

2026 ਕਰੋੜ ਰੁਪਏ ਦਾ ਸ਼ਰਾਬ…

 ਨਵੀਂ ਦਿੱਲੀ, 11 ਜਨਵਰੀ  :  ਸਾਬਕਾ ਕੇਂਦਰੀ…

ਨਾਬਾਲਗ਼ ਖਿਡਾਰਨ ਨਾਲ 2 ਸਾਲ…

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ…

Listen Live

Subscription Radio Punjab Today

Subscription For Radio Punjab Today

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

ਕੈਲੀਫੋਰਨੀਆ ‘ਚ ਸ੍ਰੀ ਗੁਰੂ ਗੋਬਿੰਦ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੋਮੋਨਾ, ਕੈਲੀਫੋਰਨੀਆ ਵਿਖੇ ਸਿੱਖਾਂ…

Our Facebook

Social Counter

  • 45156 posts
  • 0 comments
  • 0 fans