ਬਠਿੰਡਾ, 11 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਸ਼ਹਿਰੀ ਲੀਡਰਸ਼ਿਪ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਬੀਬੀਵਾਲਾ ਚੌਕ ਦੇ ਨੇੜੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਸਮੂਹ ਪੰਜਾਬ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ, ਲੋਹੜੀ ਅਤੇ ਮਾਘੀ ਦੇ ਤਿਉਹਾਰਾਂ ਦੀਆਂ ਵਧਾਈਆਂ ਦਿੱਤੀਆਂ।
ਇਸ ਦੌਰਾਨ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਹਾ ਕਿ ਨਵਾਂ ਸਾਲ, ਲੋਹੜੀ ਅਤੇ ਮਾਘੀ ਦਾ ਤਿਉਹਾਰ ਆਮ ਲੋਕਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਅਤੇ ਉਨ੍ਹਾਂ ਨੂੰ ਤਰੱਕੀਆਂ ਬਖਸ਼ੇ। ਇਸ ਦੌਰਾਨ ਉਨ੍ਹਾਂ ਭਾਈਚਾਰਕ ਸਾਂਝ ਦੀ ਕਾਮਨਾ ਵੀ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਿਹਾ ਹੈ। ਇਸ ਦੌਰਾਨ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਜਨਵਰੀ ਨੂੰ ਕਰਵਾਈ ਜਾਣ ਵਾਲੀ ਮਾਘੀ ਕਾਨਫਰੰਸ ਦੀ ਸਫ਼ਲਤਾ ਲਈ ਵਿਚਾਰਾਂ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਨੇ ਦੱਸਿਆ ਕਿ ਮਾਘੀ ਕਾਨਫਰੰਸ ਲਈ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ 20 ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ਮਾਘੀ ਕਾਨਫਰੰਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਵਾਲਾ ਇਕੱਠ ਵਿਰੋਧੀਆਂ ਨੂੰ ਢੁੱਕਵਾਂ ਜਵਾਬ ਦੇਵੇਗਾ।
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜਬਿੰਦਰ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਸੰਧੂ, ਕੁਲਦੀਪ ਸਿੰਘ ਨੰਬਰਦਾਰ, ਮੋਹਨਜੀਤ ਸਿੰਘ ਪੁਰੀ, ਮਨਮੋਹਨ ਸਿੰਘ ਕੁੱਕੂ, ਹੰਸਰਾਜ ਮਿੱਠੂ, ਦਰਸ਼ਨ ਸਿੰਘ ਰੋਮਾਣਾ, ਗੁਰਸੇਵਕ ਮਾਨ, ਵਿਨੋਦ ਗਰਗ ਬੋਦੀ, ਜਗਦੀਪ ਸਿੰਘ ਗਹਿਰੀ, ਮਹਿਲਾ ਵਿੰਗ ਪ੍ਰਧਾਨ ਮੈਡਮ ਚਰਨਜੀਤ ਕੌਰ, ਐਕਸੀਅਨ ਦਿਆਲ ਸਿੰਘ, ਸਰਕਲ ਪ੍ਰਧਾਨ ਦਲਜੀਤ ਰੋਮਾਣਾ, ਨਾਇਬ ਸਿੰਘ ਬਰਾੜ, ਰਵਿੰਦਰ ਸਿੰਘ ਚੀਮਾ, ਹਰਵਿੰਦਰ ਸ਼ਰਮਾ ਗੰਜੂ, ਅਭੈ ਖਣਗਵਾਲ, ਪਰਮਪਾਲ ਸਿੰਘ ਸਿੱਧੂ, ਪ੍ਰੇਮ ਗਰਗ, ਹਰਤਾਰ ਸਿੰਘ, ਸੁਨੀਲ ਫੌਜੀ, ਨਰਿੰਦਰਪਾਲ ਸਿੰਘ, ਰਾਕੇਸ਼ ਕਾਕਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਬੱਲੀ, ਭੁਪਿੰਦਰ ਸਿੰਘ ਭੂਪਾ, ਸੁਖਦੇਵ ਸਿੰਘ ਬਰਾੜ, ਰਾਜੂ ਪਰਿੰਦਾ, ਰੋਸ਼ਨ ਗਿਆਨਾ, ਯਾਦਵਿੰਦਰ ਸਿੰਘ ਯਾਦੀ, ਮਿੱਠੂ ਬਰਾੜ, ਸਾਬਕਾ ਐਮ.ਸੀ ਵਿਜੇ ਕੁਮਾਰ ਸ਼ਰਮਾ, ਗੁਰਮਿੰਦਰ ਸਿੰਘ, ਬਲਰਾਜ ਬਰਾੜ, ਬਲਦੇਵ ਸ਼ਰਮਾ, ਗੁਰਦੀਪ ਸਿੰਘ ਆਈ.ਟੀ ਵਿੰਗ, ਸੁਖਪਾਲ ਸੁੱਖੀ, ਗੌਤਮ ਮਸੀਹ, ਨਰਿੰਦਰ ਪਾਲ ਨਰੁਆਣਾ ਰੋਡ, ਸੁਖਦੀਪ ਢਿੱਲੋਂ, ਮਹਿੰਦਰ ਪ੍ਰਧਾਨ, ਗੁਰਪ੍ਰੀਤ ਸੰਧੂ, ਬੱਬੂ ਸ਼ਰਮਾ, ਬੱਬੂ ਬਰਾੜ, ਸੁਰਿੰਦਰ ਪਾਲ ਸਿੰਘ, ਪਰਮ ਮਹਿੰਦਰ ਸਿੰਘ ਢਿੱਲੋਂ, ਅਮਰਿੰਦਰ ਸਿੱਧੂ, ਅਮਰਜੀਤ ਸਿੰਘ ਵਿਰਦੀ, ਜਗਜੀਤ ਭੁੱਲਰ, ਦੀਪਕ ਗਿਰਧਰ, ਸੰਦੀਪ ਬਿੰਟਾ, ਵਿਸ਼ਾਲ, ਰਾਜੇਸ਼ ਕੁਮਾਰ ਬੰਟੀ, ਅਸੀਮ ਸਿੰਗਲਾ, ਮੋਹਨ ਗਾਂਧੀ, ਨਵੀ, ਭਵਦੀਪ ਸਿੰਘ ਮੰਨੀ, ਗੁਲਾਬ ਸਿੰਘ, ਮਨੋਜ ਕੁਮਾਰ, ਬਲਜੀਤ ਸਿੰਘ ਬਾਲੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਸਰਤ ਮਿੱਡੂਖੇੜਾ, ਕਰਮਯੋਗ ਸਿੰਘ ਮਾਨ, ਗੌਰਵ ਸ਼ਰਮਾ, ਮਨਿੰਦਰ ਸੋਢੀ, ਅਮਨ ਢਿੱਲੋਂ, ਰਾਜਦੀਪ ਢਿੱਲੋਂ, ਡਾਇਮੰਡ ਖੰਨਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸੈਂਕੜੇ ਵਰਕਰ ਹਾਜ਼ਰ ਸਨ।