ਬਠਿੰਡਾ, 10 ਜਨਵਰੀ(ਵੀਰਪਾਲ ਕੌਰ) : ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿੰਨ੍ਹਾਂ ਅਸਲਾ ਧਾਰਕਾਂ ਵਲੋ ਆਪਣੇ ਅਸਲਾ ਲਾਇਸੰਸ ਮਿਤੀ 01 ਸਤੰਬਰ 2019 ਤੋ ਸੇਵਾ ਕੇਂਦਰ ਵਿੱਚ ਈ-ਸੇਵਾ ਪੋਰਟਲ ਰਾਹੀਂ ਰੀਨਿਊ ਨਹੀਂ ਕਰਵਾਏ ਗਏ ਜਾਂ ਆਪਣੇ ਅਸਲਾ ਲਾਇਸੰਸ ਸਬੰਧੀ ਹੋਰ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਗਈ ਤਾਂ ਉਹ ਉਨ੍ਹਾਂ ਨੂੰ ਆਪਣਾ ਅਸਲਾ ਲਾਇਸੰਸ ਰੀਨਿਊ ਕਰਵਾਉਣ ਜਾਂ ਕੈਂਸਲ ਜਾਂ ਮ੍ਰਿਤਕ ਲਾਇਸੰਸੀ ਦੇ ਅਸਲਾ ਲਾਇਸੰਸ ਤੇ ਦਰਜ ਅਸਲੇ ਸਬੰਧੀ ਨਿਪਟਾਰਾ ਆਦਿ ਕਰਵਾਉਣ ਲਈ ਸੇਵਾ ਕੇਂਦਰ ਵਿੱਚ ਦਸਤਾਵੇਜ ਜਮ੍ਹਾਂ ਕਰਵਾਉਣ ਦੀ ਮਿਆਦ ਵਿੱਚ 31 ਜਨਵਰੀ 2025 ਤੱਕ ਵਾਧਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸਲਾ ਲਾਇਸੰਸ ਧਾਰਕ ਜਿੰਨ੍ਹਾਂ ਵੱਲੋਂ ਅਸਲਾ ਲਾਇਸੰਸ ਰੀਨਿਊ ਆਦਿ ਨਹੀਂ ਕਰਵਾਏ ਗਏ, ਉਹ 31 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਆਪਣੇ ਨਜ਼ਦੀਕੀ ਸੇਵਾ ਕੇਂਦਰ ਪਾਸ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਈ. ਗਵਰਨੈਸ ਸੁਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਪੱਤਰ ਅਨੁਸਾਰ 31 ਜਨਵਰੀ 2025 ਤੋਂ ਬਾਅਦ ਉਨ੍ਹਾਂ ਅਸਲਾ ਲਾਇਸੰਸ ’ਤੇ ਕੋਈ ਸਰਵਿਸ ਅਪਲਾਈ ਨਹੀ ਕੀਤੀ ਜਾਵੇਗੀ।