Menu

ਦੁਖਦਾਈ ਘਟਨਾ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

ਮੇਰਠ, 10 ਜਨਵਰੀ: ਉੱਤਰ ਪ੍ਰਦੇਸ਼ ’ਚ ਮੇਰਠ ਜ਼ਿਲ੍ਹੇ ਦੇ ਲਿਸਾਡੀ ਗੇਟ ਦੇ ਸੁਹੇਲ ਗਾਰਡਨ ਇਲਾਕੇ ’ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਪੁਲਿਸ ਮੁਤਾਬਕ ਵੀਰਵਾਰ ਦੇਰ ਰਾਤ ਮੋਇਨ, ਉਸ ਦੀ ਪਤਨੀ ਆਸਮਾ ਅਤੇ ਉਨ੍ਹਾਂ ਦੀਆਂ ਤਿੰਨ ਜਵਾਨ ਧੀਆਂ ਦੀਆਂ ਲਾਸ਼ਾਂ 15 ਫੁੱਟਾ ਰੋਡ ਸਥਿਤ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ। ਇਹ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਸਾਰਾ ਦਿਨ ਘਰ ਦੇ ਦਰਵਾਜ਼ੇ ਬੰਦ ਰਿਹਣ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸ਼ੋਰ ਮਚਾਇਆ। ਪੰਜ ਮੈਂਬਰਾਂ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਮਿਲੀਆਂ।

ਪੁਲਿਸ ਨੇ ਮਾਮਲੇ ‘ਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਕੁਝ ਅਣਪਛਾਤੇ ਲੋਕਾਂ ਵਿਰੁਧ  ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਵਿਚੋਂ ਦੋ ਨਾਮਜ਼ਦ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁਛ ਗਿਛ ਕਰ ਰਹੀ ਹੈ। ਇਹ ਜਾਣਕਾਰੀ ਸ਼ੁਕਰਵਾਰ ਸਵੇਰੇ ਇਕ ਪੁਲਿਸ ਅਧਿਕਾਰੀ ਨੇ ਦਿਤੀ।

ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਪ੍ਰਵਾਰਕ ਝਗੜੇ ਕਾਰਨ ਹੋਏ ਹਨ। ਮੋਇਨ ਨੇ ਹਾਲ ਹੀ ਵਿਚ ਇਕ ਪਲਾਟ ਖ਼੍ਰੀਦਿਆ ਸੀ ਅਤੇ ਅਪਣੇ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ। ਪੁਲਿਸ ਨੇ ਪਰਵਾਰ ਦੇ 20 ਮੈਂਬਰਾਂ ਤੋਂ ਪੁਛ ਗਿਛ ਕੀਤੀ ਅਤੇ ਪ੍ਰਗਟਾਵਾ ਕੀਤਾ ਕਿ ਇਹ ਜਾਨਲੇਵਾ ਘਟਨਾ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਅੰਦਰੂਨੀ ਮਤਭੇਦ ਕਾਰਨ ਵਾਪਰੀ ਹੋ ਸਕਦੀ ਹੈ।

ਮੂਲ ਰੂਪ ਵਿਚ ਰੁੜਕੀ ਦਾ ਰਹਿਣ ਵਾਲਾ ਇਹ ਪਰਵਾਰ ਅਪਣੇ ਜੱਦੀ ਪਿੰਡ ਦੀ ਜ਼ਮੀਨ ਵੇਚ ਕੇ ਇੱਥੇ ਲਿਸੜੀ ਗੇਟ ਇਲਾਕੇ ਦੇ ਸੁਹੇਲ ਗਾਰਡਨ ਵਿਚ ਆ ਕੇ ਵਸਿਆ ਸੀ। ਮੋਈਨ ਅਤੇ ਅਸਮਾ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਸਨ, ਨੌਂ ਸਾਲ ਦੀ ਅਕਸਾ, ਤਿੰਨ ਸਾਲ ਦੀ ਅਜ਼ੀਜ਼ਾ ਅਤੇ ਇਕ ਸਾਲ ਦੀ ਅਲੀਜ਼ਾਬਾ। ਅਸਮਾ ਮੋਇਨ ਦੀ ਤੀਜੀ ਪਤਨੀ ਸੀ, ਜਦਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ।

ਸੀਨੀਅਰ ਪੁਲਿਸ ਕਪਤਾਨ ਡਾ: ਵਿਪਿਨ ਟਾਡਾ ਨੇ ਦਸਿਆ ਕਿ ਲੀਸਾੜੀ ਗੇਟ ਅਤੇ ਮੈਡੀਕਲ ਸਮੇਤ ਕਈ ਥਾਣਿਆਂ ਦੀ ਪੁਲਿਸ ਟੀਮਾਂ ਡੂੰਘੀ ਜਾਂਚ ਅਤੇ ਭਾਈਚਾਰਕ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਬੀਤੀ ਰਾਤ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਅਤੇ ਅੱਜ ਸਵੇਰੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤਾ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਪੁਲਿਸ ਵਲੋਂ ਕੋਸ਼ਿਸ਼ਾਂ ਜਾਰੀ ਹਨ।

ਚਾਚੇ ਨੇ 1500 ਰੁਪਏ ਪਿੱਛੇ ਭਤੀਜੇ ਨੂੰ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ ਚਾਚੇ ਨੇ ਆਪਣੇ ਹੀ ਭਤੀਜੇ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

2026 ਕਰੋੜ ਰੁਪਏ ਦਾ ਸ਼ਰਾਬ…

 ਨਵੀਂ ਦਿੱਲੀ, 11 ਜਨਵਰੀ  :  ਸਾਬਕਾ ਕੇਂਦਰੀ…

ਨਾਬਾਲਗ਼ ਖਿਡਾਰਨ ਨਾਲ 2 ਸਾਲ…

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ…

Listen Live

Subscription Radio Punjab Today

Subscription For Radio Punjab Today

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

ਕੈਲੀਫੋਰਨੀਆ ‘ਚ ਸ੍ਰੀ ਗੁਰੂ ਗੋਬਿੰਦ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੋਮੋਨਾ, ਕੈਲੀਫੋਰਨੀਆ ਵਿਖੇ ਸਿੱਖਾਂ…

Our Facebook

Social Counter

  • 45156 posts
  • 0 comments
  • 0 fans