Menu

ਡੀ.ਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਲੁਧਿਆਣਾ, 9 ਜਨਵਰੀ : ਡਿਪਟੀ ਕਮਿਸ਼ਨਰ  ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਸਟੇਡੀਅਮ ਵਿਖੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਸਮਾਗਮ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ  ਜਤਿੰਦਰ ਜੋਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਰੋਹ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਸਮਾਗਮਾਂ ਵਿੱਚੋਂ ਇੱਕ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸਨੂੰ ਪੂਰੇ ਦੇਸ਼ ਭਗਤੀ ਦੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏਗਾ। ਉਨ੍ਹਾਂ ਜ਼ਿਕਰ ਕੀਤਾ ਕਿ ਜ਼ਿਲ੍ਹੇ ਨੂੰ ਹਰ ਸਾਲ ਸੂਬੇ ਵਿੱਚ ਸਭ ਤੋਂ ਵਧੀਆ ਗਣਤੰਤਰ ਦਿਵਸ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਪ੍ਰਸਿੱਧੀ ਹਾਸਲ ਹੈ। ਇਸ ਪਰੰਪਰਾ ਨੂੰ ਇਸ ਸਾਲ ਵੀ ਬਰਕਰਾਰ ਰੱਖਿਆ ਜਾਵੇਗਾ।

ਮੀਟਿੰਗ ਦੌਰਾਨ  ਜਤਿੰਦਰ ਜੋਰਵਾਲ ਨੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਵੱਖ-ਵੱਖ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਵੱਡੇ  ਪੱਧਰ ‘ਤੇ ਤਿਆਰੀਆਂ ਕਰਨ ਦੀ ਤਾਕੀਦ ਕਰਦਿਆਂ ਐਲਾਨ ਕੀਤਾ ਕਿ ਰਿਹਰਸਲ ਅਗਲੇ ਹਫ਼ਤੇ ਸ਼ੁਰੂ ਹੋਵੇਗੀ, ਜਿਸਦੀ ਫੁੱਲ ਡਰੈੱਸ ਰਿਹਰਸਲ 23 ਜਨਵਰੀ ਨੂੰ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਿਰਦੇਸ਼ ਦਿੱਤੇ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਟੀਮਾਂ ਸਥਾਨ ‘ਤੇ ਮੌਜੂਦ ਰਹਿਣ, ਜਦੋਂ ਕਿ ਨਗਰ ਨਿਗਮ ਦੇ ਅਧਿਕਾਰੀ ਸਫਾਈ ਨੂੰ ਯਕੀਨੀ ਬਣਾਉਣ।  ਚਰਚਾ ਕੀਤੇ ਗਏ ਮੁੱਖ ਮੁੱਦਿਆਂ ਵਿੱਚ ਟ੍ਰੈਫਿਕ ਕੰਟਰੋਲ, ਪਾਰਕਿੰਗ, ਪੀਣ ਵਾਲੇ ਪਾਣੀ ਅਤੇ ਰਿਫਰੈਸ਼ਮੈਂਟ ਦੀ ਉਪਲਬਧਤਾ, ਨਿਰਵਿਘਨ ਬਿਜਲੀ ਸਪਲਾਈ ਅਤੇ ਢੁਕਵੇਂ ਝੰਡਾ ਲਹਿਰਾਉਣ ਦੇ ਪ੍ਰਬੰਧ ਸ਼ਾਮਲ ਸਨ। ਮੀਟਿੰਗ ਵਿੱਚ ਸੁਰੱਖਿਆ ਬਲਾਂ ਦੁਆਰਾ ਮਾਰਚ ਪਾਸਟ ਅਤੇ ਪੁਲਿਸ ਬੈਂਡ ਆਦਿ ਦੇ ਪ੍ਰਬੰਧਾਂ ‘ਤੇ ਵੀ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ  ਜਤਿੰਦਰ ਜੋਰਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਚੌਕਾਂ ਅਤੇ ਸੜਕਾਂ ਦੀ ਸਜਾਵਟ ਦਾ ਵੀ ਆਦੇਸ਼ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸਟੇਜ ਸਜਾਵਟ, ਸਿਹਤ ਟੀਮਾਂ ਦੀ ਤਾਇਨਾਤੀ, ਵਿਦਿਆਰਥੀਆਂ ਲਈ ਆਵਾਜਾਈ ਸਹੂਲਤਾਂ, ਪੀਟੀ ਸ਼ੋਅ ਅਤੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰਦਰਸ਼ਨਾਂ ਲਈ ਲੌੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਬੇਮਿਸਾਲ ਬਣਾਉਣ ਲਈ ਇਮਾਨਦਾਰ ਯਤਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਸ਼ਾਨਦਾਰ ਸਮਾਗਮ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ, ਜਿਸ ਵਿੱਚ ਸੁਚੱਜੀ ਯੋਜਨਾਬੰਦੀ ਅਤੇ ਅਮਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।ਮੀਟਿੰਗ ਵਿੱਚ ਪ੍ਰਮੁੱਖ ਹਾਜ਼ਰੀਨ ਵਿੱਚ ਏ.ਡੀ.ਸੀ  ਅਮਰਜੀਤ ਬੈਂਸ,  ਰੋਹਿਤ ਗੁਪਤਾ ਅਤੇ ਹੋਰ ਸ਼ਾਮਲ ਸਨ।

ਚਾਚੇ ਨੇ 1500 ਰੁਪਏ ਪਿੱਛੇ ਭਤੀਜੇ ਨੂੰ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ ਚਾਚੇ ਨੇ ਆਪਣੇ ਹੀ ਭਤੀਜੇ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

2026 ਕਰੋੜ ਰੁਪਏ ਦਾ ਸ਼ਰਾਬ…

 ਨਵੀਂ ਦਿੱਲੀ, 11 ਜਨਵਰੀ  :  ਸਾਬਕਾ ਕੇਂਦਰੀ…

ਨਾਬਾਲਗ਼ ਖਿਡਾਰਨ ਨਾਲ 2 ਸਾਲ…

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ…

Listen Live

Subscription Radio Punjab Today

Subscription For Radio Punjab Today

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

ਕੈਲੀਫੋਰਨੀਆ ‘ਚ ਸ੍ਰੀ ਗੁਰੂ ਗੋਬਿੰਦ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੋਮੋਨਾ, ਕੈਲੀਫੋਰਨੀਆ ਵਿਖੇ ਸਿੱਖਾਂ…

Our Facebook

Social Counter

  • 45156 posts
  • 0 comments
  • 0 fans