ਮਾਲੇਰਕੋਟਲਾ 08 ਜਨਵਰੀ: ਨਵੇਂ ਵਰ੍ਹੇ 2025 ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ।
ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਸਿੰਘ,ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ,ਡੀ.ਐਸ.ਪੀ,ਡੀ.ਆਈ.ਓ,ਸਾਈਨ ਕਮਲ,ਸਹਾਇਕ ਲੋਕ ਸੰਪਰਕ ਅਫ਼ਸਰ ਦੀਪਕ ਕਪੂਰ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ,ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗੁਰੂ ਚਰਨਾਂ ਵਿਚ ਹਾਜਰੀ ਭਰੀ।ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਇਮਾਨਦਾਰੀ ,ਤਨਦੇਹੀ, ਪੂਰੀ ਲਗਨ, ਫ਼ਰਜ਼, ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਦੀ ਦਾਤ ਬਖਸਣ ਦੀ ਅਰਦਾਸ ਕੀਤੀ । ਸਰਕਾਰ ਵੱਲੋਂ ਉਲੀਕੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ, ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਉਹ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿਣਗੇ ਤਾਂ ਜੋ ਆਮ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਮਿਲ ਸਕੇ ।
ਇਸ ਮੌਕੇ ਤਹਿਸੀਲਦਾਰ ਚੋਣਾਂ ਬ੍ਰਿਜ ਮੋਹਨ,ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਸੁਪਰਡੈਂਟ ਗੁਪਾਲ ਚੰਦ,ਸੁਪਰਡੈਂਟ ਬਲਵੀਰ ਸਿੰਘ,ਸੁਪਰਡੈਂਟ ਧਰਮ ਸਿੰਘ,ਪੀ.ਏ. ਟੂ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ,ਰੀਡਰ ਬੇਅੰਤ ਸਿੰਘ,ਸਦਰ ਕਾਨੂੰਗੋ ਰਣਜੀਤ ਸਿੰਘ, ਸ਼ਰਨਦੀਪ ਸਿੰਘ,ਮਨਪ੍ਰੀਤ ਸਿੰਘ,ਮੋਹਿਤ ਕੁਮਾਰ,ਰੋਹਿਤ ਕੁਮਾਰ,ਸਟੈਨੋ ਟੂ ਏ.ਡੀ.ਸੀ ਰਾਜਵਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਨਦੀਪ ਸਿੰਘ ਚਾਹਲ,ਪ੍ਰਧਾਨ ਪਟਵਾਰ ਯੂਨੀਅਨ ਪੰਜਾਬ ਹਰਵੀਰ ਸਿੰਘ ਢੀਡਸਾ,ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਰਾਜ ਸਿੰਘ ਦੁਲਮਾ,ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਸਹੋਤਾ,ਲਵਇੰਸ ਬਾਂਸਲ, ਰਾਜੂ, ਅਭਿਸ਼ੇਕ ਜੈਨ, ਕਰਮਜੀਤ ਸਿੰਘ,ਰਾਜੇਸ਼ ਕੁਮਾਰ,ਹਰਪ੍ਰੀਤ ਕੌਰ,ਮਾਹਿਮਾ,ਰਿਧੀਮਾ,ਸੁਚੇਤਾ,ਅੰਜੂ,ਸਿਮਰਨ,ਜਤੀਨ ਗਰਗ,ਰਮਨਦੀਪ ਸਿੰਘ,ਸਾਹਿਲ,ਫਕੀਰ ਚੰਦ, ਸਮੇਤ ਵੱਡੀ ਗਿਣਤੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।