Menu

ਤਪਦਿਕ (ਟੀ ਬੀ ) ਜਾਂਚ ਅਤੇ ਜਾਗਰੂਕਤਾ ਮੋਬਾਈਲ ਵੈਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਫਾਜਿਲਕਾ 7 ਜਨਵਰੀ  -ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਟੀਬੀ ਮੁਕਤ ਅਭਿਆਨ ਪ੍ਰੋਗਰਾਮ ਅਧੀਨ ਸਾਲ 2025 ਤੱਕ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦੇ ਟੀਚੇ ਨਾਲ ਡਾ. ਬਲਵੀਰ ਸਿੰਘ  ਸਿਹਤ ਮੰਤਰੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ 100 ਦਿਨਾਂ ਟੀ.ਬੀ. ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਇਹ ਮੁਹਿੰਮ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।

ਅੱਜ ਟੀ.ਬੀ. ਜਾਂਚ ਅਤੇ ਜਾਗਰੂਕਤਾ ਵੈਨ ਨੂੰ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਨੇ ਝੰਡੀ ਦੇ ਕੇ ਜਿਲ੍ਹੇ ਦੇ ਵੱਖ ਵੱਖ ਏਰੀਏ ਲਈ ਰਵਾਨਾ ਕੀਤਾ। ਇਸ ਸਮੇਂ ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਟੀਬੀ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਦੇ ਲੁਕੇ ਹੋਏ ਐਕਟਿਵ ਕੇਸਾਂ ਦੀ ਜਲਦੀ ਭਾਲ ਕਰਨਾ ਅਤੇ ਜਲਦੀ ਇਲਾਜ ਕਰਵਾਉਣਾ ਹੈ। ਸਿਹਤ ਵਿਭਾਗ ਦਾ ਫੀਲਡ ਸਟਾਫ਼ ਘਰ ਘਰ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕਰਕੇ ਇਸ ਵੈਨ ਰਾਹੀਂ ਉਹਨਾਂ ਦੀ ਮੁਫ਼ਤ ਟੈਸਟ ਅਤੇ ਐਕਸ ਰੇ ਕਰਵਾਉਗੇ। ਪਾਜ਼ੇਟਿਵ ਆਉਣ ਤੇ ਸਿਹਤ ਸੰਸਥਾਵਾਂ ਤੋਂ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਵੇਗਾ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਬੁਖਾਰ, ਭਾਰ ਘਟਣਾ, ਭੁੱਖ ਨਾ ਲੱਗਣੀ ਵਰਗੇ ਲੱਛਣ ਆਉਣ ਤਾਂ ਉਹ ਇਨ੍ਹਾਂ ਵੈਨਾਂ ਤੋਂ ਆਪਣੇ ਟੈਸਟ ਜਰੂਰ ਕਰਵਾਉਣ।  ਉਹਨਾਂ ਕਿਹਾ ਕਿ ਸਿਹਤ ਵਿਭਾਗ ਫਾਜਿਲਕਾ ਵੱਲੋਂ @ਜਨ ਜਨ ਦਾ ਰੱਖੋ ਧਿਆਨ, ਟੀਬੀ ਮੁਕਤ ਭਾਰਤ ਅਭਿਆਨ@ ਦਾ ਸੁਪਨਾ ਸਾਕਾਰ ਕਰਨ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ, ਤਾਂ ਜੋ 2025 ਤੱਕ ਜਿਲ੍ਹੇ ਨੂੰ ਟੀਬੀ ਮੁਕਤ ਬਣਾਇਆ ਜਾ ਸਕੇ।  ਉਹਨਾਂ ਦੱਸਿਆ ਕਿ ਇਸ ਵੈਨ ਰਾਹੀਂ ਟੀ.ਬੀ. ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਡਾ ਨੀਲੂ ਚੁੱਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਅਪੀਲ ਕੀਤੀ ਕਿ ਟੀ.ਬੀ. ਦੇ ਮਰੀਜ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ,  ਕਿਉਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਜੋ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾਂ ਦਵਾਈ ਖਾਣੀ ਪੈਂਦੀ ਹੈ। ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜਾਂ ਲਈ ਜ਼ਿਆਦਾ ਪ੍ਰੋਟੀਨ ਵਾਲੀਆਂ ਖਾਣ ਪੀਣ ਦੀ ਚੀਜਾਂ ਦੀ ਜ਼ਿਆਦਾ ਜਰੂਰਤ ਹੁੰਦੀ ਹੈ, ਜੋ ਜਿਲ੍ਹੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਾਰਪੋਰੋਟ ਘਰਾਣਿਆਂ ਵੱਲੋਂ ਸਮੇਂ ਸਮੇਂ ਤੇ ਟੀ.ਬੀ. ਦੇ ਮਰੀਜਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਘਰ ਘਰ ਜਾ ਰਹੀਆਂ ਟੀਮਾਂ ਅਤੇ ਇਸ ਵੈਨ ਨੂੰ ਸਹਿਯੋਗ ਦਿੱਤਾ ਜਾਵੇ।

ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਐਰਿਕ, ਡਾ ਨੀਲੂ ਚੁੱਘ, ਰਾਜੇਸ਼ ਕੁਮਾਰ ਡੀਪੀਐਮ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ, ਵਿੱਕੀ, ਰਵਿੰਦਰ ਕੁਮਾਰ ਹਾਜ਼ਰ ਸਨ।

ਚਾਚੇ ਨੇ 1500 ਰੁਪਏ ਪਿੱਛੇ ਭਤੀਜੇ ਨੂੰ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ ਚਾਚੇ ਨੇ ਆਪਣੇ ਹੀ ਭਤੀਜੇ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

2026 ਕਰੋੜ ਰੁਪਏ ਦਾ ਸ਼ਰਾਬ…

 ਨਵੀਂ ਦਿੱਲੀ, 11 ਜਨਵਰੀ  :  ਸਾਬਕਾ ਕੇਂਦਰੀ…

ਨਾਬਾਲਗ਼ ਖਿਡਾਰਨ ਨਾਲ 2 ਸਾਲ…

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ…

Listen Live

Subscription Radio Punjab Today

Subscription For Radio Punjab Today

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

ਕੈਲੀਫੋਰਨੀਆ ‘ਚ ਸ੍ਰੀ ਗੁਰੂ ਗੋਬਿੰਦ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੋਮੋਨਾ, ਕੈਲੀਫੋਰਨੀਆ ਵਿਖੇ ਸਿੱਖਾਂ…

Our Facebook

Social Counter

  • 45156 posts
  • 0 comments
  • 0 fans