Menu

ਯੂ.ਪੀ. ਲੋਕਲ ਬਾਡੀ ਚੋਣਾਂ ਦੇ ਪਹਿਲੇ ਪੜਾਅ ਦਾ ਘਮਾਸਾਨ ਅੱਜ,

ਲਖਨਊ — ਯੂ.ਪੀ. ਲੋਕਲ ਬਾਡੀ ਚੋਣਾਂ ਦੇ ਪਹਿਲੇ ਪੜਾਅ ਦਾ ਪ੍ਰਚਾਰ ਸੋਮਵਾਰ ਸ਼ਾਮ ਹੁੰਦੇ ਹੀ ਰੁੱਕ ਗਿਆ। ਇਨ੍ਹਾਂ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਅੱਜ 22 ਸਤੰਬਰ ਬੁੱਧਵਾਰ ਦੇ ਦਿਨ ਹੋ ਰਹੀ ਹੈ। 24 ਜ਼ਿਲਿਆਂ ‘ਚ ਹੋਣ ਵਾਲੇ ਪਹਿਲੇ ਪੜਾਅ ਦੀ ਵੋਟਿੰਗ ਸਵੇਰੇ 7:30 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਪਾਰਟੀ ਦਾ ਬੀਐੱਸਪੀ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਵਿਚਕਾਰ ਹੋ ਰਿਹਾ ਹੈ। ਧਿਆਨਯੋਗ ਹੈ ਕਿ ਇਹ ਪਹਿਲਾਂ ਮੌਕਾ ਹੈ ਜਿਸ ਵਿਚ ਬੀਐੱਸਪੀ ਲੋਕਲ ਬਾਡੀ ਚੋਣਾਂ ‘ਚ ਪਹਿਲੀ ਵਾਰ ਆਪਣੇ ਸਿੰਬਲ ਨਾਲ ਉਤਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਬਿਨ੍ਹਾਂ ਗਠਬੰਧਨ ਦੇ ਮੈਦਾਨ ‘ਚ ਉਤਰੀ ਹੈ।
ਇਸ ਪੜਾਅ ‘ਚ ਕੁੱਲ 230 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ, ਜਿਸ ‘ਚ 5 ਨਗਰ ਨਿਗਮ, 71 ਨਗਰਪਾਲਿਕਾ ਅਤੇ 154 ਮਿਉਂਸੀਪਲ ਕੌਸਲ ਸ਼ਾਮਲ ਹਨ।
22 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਕੁੱਲ 26,314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜਿਨ੍ਹਾਂ ‘ਚ ਕਰੀਬ 10317 ਮਹਿਲਾ ਉਮੀਦਵਾਰ ਹਨ। ਇਨ੍ਹਾਂ ਚੋਣਾਂ ‘ਚ ਵੱਖ-ਵੱਖ ਨਗਰਪਾਲਿਕਾਵਾਂ ਵਿਚ ਮੇਅਰ ਲਈ 56 ਉਮੀਦਵਾਰ ਅਤੇ 3856 ਕੌਂਸਲਰ ਉਮੀਦਵਾਰ ਹਨ।
ਇਸੇ ਤਰ੍ਹਾਂ ਮਿਉਂਸੀਪਲ ਕੌਂਸਲਰ ਦੇ ਪ੍ਰਧਾਨ ਲਈ 901 ਉਮੀਦਵਾਰ ਮੈਦਾਨ ਵਿਚ ਹਨ ਜਦੋਂਕਿ ਕੌਂਸਲਰ ਲਈ 10,642 ਉਮੀਦਵਾਰ ਹਨ। ਇਸ ਦੇ ਨਾਲ ਹੀ ਨਗਰ ਪੰਚਾਇਤ ਦੀ ਚੇਅਰਪਰਸਨ ਲਈ ਕੁੱਲ 1678 ਉਮੀਦਵਾਰ ਮੈਦਾਨ ‘ਚ ਹਨ ਅਤੇ ਮੈਂਬਰਸ਼ਿਪ ਦੇ ਅਹੁਦੇ ਲਈ 9181 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਕਰੀਬ 1 ਕਰੋੜ 9 ਲੱਖ 26 ਹਜ਼ਾਰ 972 ਵੋਟਰ ਇਸ ਵਾਰ ਵੋਟਿੰਗ ਕਰਨ ਲਈ ਯੋਗ ਪਾਏ ਗਏ ਹਨ ਜਿਨ੍ਹਾਂ ‘ਚ 50,43,850 ਮਹਿਲਾ ਵੋਟਰ ਹਨ। ਪਹਿਲੇ ਪੜਾਅ ‘ਚ 4095 ਵਾਰਡ ਹਨ। ਵੋਟਿੰਗ ਲਈ 3731 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ 11,683 ਬੂਥ ‘ਤੇ ਵੋਟਿੰਗ ਹੋਵੇਗੀ।
22 ਨਵੰਬਰ ਨੂੰ ਇਨ੍ਹਾਂ ਬੂਥ ‘ਤੇ ਪੈ ਰਹੀਆਂ ਹਨ ਵੋਟਾਂ
– ਮੇਰਠ ਡਵੀਜ਼ਨ ਵਿਚ ਮੇਰਠ ਅਤੇ ਹਾਪੁੜ
– ਮੁਰਾਦਾਬਾਦ ਡਵੀਜ਼ਨ ਵਿਚ ਬਿਜਨੌਰ
– ਬਰੇਲੀ ਡਵੀਜ਼ਨ ‘ਚ ਬਦਾਯੂੰ
– ਅਲੀਗਡ਼੍ਹ ਡਵੀਜ਼ਨ ਵਿਚ ਹਾਥਰਸ ਅਤੇ ਕਾਸਗੰਜ
– ਆਗਰਾ ਡਵੀਜ਼ਨ ਵਿਚ ਆਗਰਾ
– ਕਾਨਪੁਰ ਡਵੀਜ਼ਨ ‘ਚ ਕਾਨਪੁਰ ਨਗਰ
– ਝਾਂਸੀ ਡਵੀਜ਼ਨ ‘ਚ ਜਾਲੌਨ
– ਚਿਤ੍ਰਕੂਟ ਡਵੀਜ਼ਨ ‘ਚ ਹਮੀਰਪੁਰ ਅਤੇ ਚਿਤ੍ਰਕੂਟ
– ਇਲਾਹਾਬਾਦ ਡਵੀਜ਼ਨ ‘ਚ ਕੌਸ਼ਾਂਮਬੀ ਅਤੇ ਪ੍ਰਤਾਪਗੜ੍ਹ
– ਲਖਨਊ ਡਵੀਜ਼ਨ ‘ਚ ਉਂਨਾਵ ਅਤੇ ਹਰਦੋਈ
– ਫੈਜਾਬਾਦ ਡਵੀਜ਼ਨ ‘ਚ ਅਮੇਠੀ ਅਤੇ ਫੈਜਾਬਾਦ
– ਦੇਵੀਪਾਟਨ ਮੰਡਲ ‘ਚ ਗੋਂਡਾ
– ਬਸਤੀ ਡਵੀਜ਼ਨ ‘ਚ ਬਸਤੀ
– ਗੋਰਖਪੁਰ ਡਵੀਜ਼ਨ ‘ਚ ਗੋਰਖਪੁਰ
– ਆਜਮਗੜ ਡਵੀਜ਼ਨ ‘ਚ ਆਜਮਗੜ
– ਵਾਰਾਣਸੀ ਡਵੀਜ਼ਨ ‘ਚ ਗਾਜੀਪੁਰ
– ਮਿਰਜਾਪੁਰ ਡਵੀਜ਼ਨ ‘ਚ ਸੋਨਭੱਦਰ
– ਲਖਨਊ

 

 

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans