ਲੁਧਿਆਣਾ 4 ਦਸੰਬਰ , : ਦੱਖਣੀ ਅਫਰੀਕਾ ’ਚ ਹਾਲ ਹੀ ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਪੰਜਾਬ ਦੀ ਧੀ ਚੰਨਦੀਪ ਕੌਰ ਕਰਾਟੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਆਈ ਹੈ। ਪੰਜਾਬ ਪਹੁੰਚਣ ’ਤੇ ਉਸਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਉਸਦੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ। ਉਸ ਦੇ ਕੋਚ ਨੇ ਦੱਸਿਆ ਕਿ ਉਹ ਪੰਜਾਬ ਦੀ ਕਰਾਟੇ ਖੇਡਣ ਵਾਲੀ ਇਕਲੌਤੀ ਧੀ ਬਣੀ ਹੈ। ਜਿਸਨੇ ਕਰਾਟਿਆਂ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰੇ ਸ਼ਾਮ ਪ੍ਰੈਕਟਿਸ ਕਰਦੀ ਹੈ।
ਇਸ ਮੌਕੇ ਚੰਨਦੀਪ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ ਉਸਨੂੰ ਉਮੀਦ ਵੀ ਨਹੀਂ ਸੀ ਕਿ ਉਹ ਇੰਨੇ ਵੱਡੇ ਖੇਡਾਂ ਦੇ ਪਲੇਟਫਾਰਮ ’ਤੇ ਮੈਡਲ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਹ ਉਸਦੇ ਕੋਚ ਦੀ ਬਦੌਲਤ ਉਸਦੇ ਮਾਤਾ ਪਿਤਾ ਦੀ ਬਦੌਲਤ ਹੀ ਹੋਇਆ ਹੈ। ਹੁਣ ਉਹ ਅੱਗੇ ਪ੍ਰੈਕਟਿਸ ਕਰ ਰਹੀ ਹੈ ਤਾਂ ਕਿ ਆਉਣ ਵਾਲੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਹੋਰ ਬਿਹਤਰ ਕਰ ਸਕੇ। ਉਹਨਾਂ ਦੱਸਿਆ ਕਿ ਉਹ ਪਿਛਲੇ ਪੰਜ ਤੋਂ 6 ਸਾਲ ਤੋਂ ਕਰਾਟੇ ਖੇਡ ਰਹੀ ਹੈ। ਇਸ ਤੋਂ ਪਹਿਲਾਂ ਉਹ ਕੌਮੀ ਖੇਡਾਂ ’ਚ ਵੀ ਮੈਡਲ ਲਿਆ ਚੁੱਕੀ ਹੈ।
ਚੰਨਦੀਪ ਕੌਰ ਦੇ ਮਾਤਾ ਪਿਤਾ ਵੀ ਆਪਣੀ ਬੇਟੀ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ । ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਰਾਸ਼ਟਰਮੰਡਲ ਖੇਡਾਂ ’ਚ ਸਿਲਵਰ ਮੈਡਲ ਲੈ ਕੇ ਆਈ ਹੈ। ਉਹਨਾਂ ਕਿਹਾ ਕਿ ਅਜਿਹੇ ਮੁਕਾਬਲਿਆਂ ’ਚ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਉਹਨਾਂ ਦੇ ਕੋਚਾਂ ਦੀ ਸਖਖ਼ਤ ਮਿਹਨਤ ਅਤੇ ਬੇਟੀ ਦੀ ਪ੍ਰੈਕਟਿਸ ਅਤੇ ਲਗਨ ਦੇ ਕਰਕੇ ਹੀ ਅੱਜ ਉਹ ਮੈਡਲ ਲਿਆਉਣ ’ਚ ਕਾਮਯਾਬ ਹੋ ਸਕੀ ਹੈ।