ਦਿੱਲੀ, 11 ਨਵੰਬਰ: ਗੁਰੂਗ੍ਰਾਮ ਪੁਲਿਸ ਨੇ ਜੇਲ੍ਹ ਵਿਚ ਬੰਦ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਸ਼ਲ ਦੀ ਪਤਨੀ ‘ਤੇ ਫੋਨ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ। ਇਸ ਸਮੇਂ ਚੌਧਰੀ ਜੇਲ੍ਹ ਵਿਚ ਹੈ। ਉਸ ਨੂੰ ਲਾਰੈਂਸ ਬਿਸ਼ਨੋਈ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ।
ਗੈਂਗਸਟਰ ਦੇਵੇਂਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਬੰਬੀਹਾ ਗੈਂਗ ਦੀ ਕਮਾਨ ਸੰਭਾਲਦਾ ਹੈ। ਕੌਸ਼ਲ ਖ਼ਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ ਕਤਲ, ਜਬਰੀ ਵਸੂਲੀ, ਡਕੈਤੀ ਅਤੇ ਅਗਵਾ ਦੇ ਕਈ ਮਾਮਲੇ ਦਰਜ ਹਨ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੌਸ਼ਲ ਪਹਿਲਾਂ ਦੁਬਈ ਵਿੱਚ ਰਹਿੰਦਾ ਸੀ ਅਤੇ ਉੱਥੋਂ ਹਰਿਆਣਾ ਅਤੇ ਪੰਜਾਬ ਵਿੱਚ ਆਪਣੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ, ਪਰ 2021 ਵਿੱਚ ਪੰਜਾਬ ਅਤੇ ਗੁਰੂਗ੍ਰਾਮ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ।