ਫਾਜ਼ਿਲਕਾ, 11 ਨਵੰਬਰ- ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਦੇ ਵਾਰਡ ਨੰ. 11 ਵਿਖੇ ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਰ ਵਿਚ ਪਹੁੰਚ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ *ਤੇ ਮੌਜੂਦ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਹਲ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ 31 ਹਜਾਰ ਰਪਏ ਦਾਨ ਵਜੋਂ ਮੰਦਰ ਕਮੇਟੀ ਨੂੰ ਭੇਂਟ ਕੀਤੇ।
ਵਿਧਾਇਕ ਸਵਨਾ ਨੇ ਕਿਹਾ ਕਿ ਲੋਕਾਂ ਦੀ ਆਪਦੇ ਆਪਦੇ ਧਰਮਾਂ ਨੁੰ ਲੈ ਕੇ ਆਸਥਾ ਜੁੜੀ ਹੁੰਦੀ ਹੈ ਤੇ ਹਰੇਕ ਧਰਮ ਦਾ ਮਾਣ ਸਤਿਕਾਰ ਕਰਨਾ ਸਾਡਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਖਿਲਾਫ ਬਿਆਨਬਾਜੀ ਕਰਨਾ ਉਸਦਾ ਅਪਮਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਿਖੇ ਸਥਾਪਿਤ ਮੰਦਰ ਪ੍ਰਤੀ ਲੋਕਾਂ ਦੀ ਆਸਥਾ *ਤੇ ਵਿਸ਼ਵਾਸ ਦੇਖਦਿਆਂ ਉਹ ਵੀ ਮਥਾ ਟੇਕਣ ਆਏ ਤੇ ਉਨ੍ਹਾਂ ਮੰਦਰ ਦੀ ਦੇਖ—ਰੇਖ ਕਰਨ ਵਾਲੀ ਕਮੇਟੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਮੰਦਰ ਕਮੇਟੀ ਦੇ ਮੈਂਬਰਾਂ ਤੇ ਵਾਰਡ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਨਾਲ ਦੀ ਨਾਲ ਹਲ ਕਰਨ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।ਉਨ੍ਹਾਂ ਲੋਕਾਂ ਦੀ ਪ੍ਰਾਪਤ ਸ਼ਿਕਾਇਤਾਂ ਨਗਰ ਕੌਂਸਲ, ਬਿਜਲੀ ਵਿਭਾਗ, ਥਾਣਾ ਸਿਟੀ ਆਦਿ ਵਿਭਾਗਾਂ ਨੂੰ ਮੌਕੇ *ਤੇ ਨਿਪਟਾਰਾ ਕਰਨ ਸਬੰਧੀ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਬੰਟੀ ਸਾਮਾ, ਵਿਜੈ ਨਾਗਪਾਲ, ਸੰਦੀਪ ਚਲਾਣਾ, ਮੁਕੇਸ਼, ਬਬਲੀ ਰਿਵਾੜੀਆ, ਜ਼ਸਪਾਲ ਰਵੀਦਾਸੀਆ ਪ੍ਰਧਾਨ ਮੰਦਰ ਕਮੇਟੀ ਅਤੇ ਰਵੀਦਾਸ ਸਮਾਜ ਦੇ ਪ੍ਰਮੁੱਖ ਆਗੂ ਮੌਜੂਦ ਰਹੇ।