Menu

ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ WBF ਵਿਸ਼ਵ ਖਿਤਾਬ

5 ਨਵੰਬਰ 2024- : ਭਾਰਤੀ ਪੇਸ਼ੇਵਰ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਕੇਮੈਨ ਆਈਲੈਂਡਜ਼ ਵਿਚ ਬ੍ਰਿਟੇਨ ਦੇ ਕੋਨੋਰ ਮੈਕਿੰਟੋਸ਼ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਮਹਾਸੰਘ (ਡਬਲਯੂ.ਬੀ.ਐੱਫ.) ਦਾ ਸੁਪਰ ਫੀਦਰਵੇਟ ਵਿਸ਼ਵ ਖਿਤਾਬ ਜਿੱਤ ਲਿਆ ਹੈ।

ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਰਾਏ ਜੋਨਸ ਜੂਨੀਅਰ ਦੇ ਅਧੀਨ ਸਿਖਲਾਈ ਲੈਣ ਵਾਲੇ 31 ਸਾਲਾ ਜਾਂਗੜਾ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ ਸਿਰਫ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰਿਟਿਸ਼ ਮੁੱਕੇਬਾਜ਼ ਦੇ ਖਿਲਾਫ ਮੈਚ ਵਿੱਚ, ਉਸ ਨੇ ਜ਼ਿਆਦਾਤਰ ਰਾਊਂਡਾਂ ਵਿੱਚ ਉੱਪਰਲਾ ਹੱਥ ਰੱਖਿਆ ਸੀ।ਜਾਂਗੜਾ ਨੇ ਸ਼ੁਰੂ ਤੋਂ ਹੀ ਜ਼ਬਰਦਸਤ ਪੰਚ ਲਾਏ ਅਤੇ 10 ਰਾਊਂਡਾਂ ਦੌਰਾਨ ਆਪਣੀ ਤਾਕਤ ਬਰਕਰਾਰ ਰੱਖੀ। ਦੂਜੇ ਪਾਸੇ ਬ੍ਰਿਟਿਸ਼ ਮੁੱਕੇਬਾਜ਼ ਨੇ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕੀਤਾ।

ਕੋਨੋਰ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਂਗੜਾ ਨੇ ਜ਼ਿਆਦਾਤਰ ਦੌਰ ਤੱਕ ਬੜ੍ਹਤ ਬਣਾਈ ਰੱਖੀ।ਜਾਂਗੜਾ ਨੇ ਮੀਡੀਆ ਰਿਲੀਜ਼ ਵਿੱਚ ਕਿਹਾ, “ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਨੂੰ ਹਾਸਲ ਕਰਨ ਲਈ ਮੈਂ ਸਾਲਾਂ ਬੱਧੀ ਮਿਹਨਤ ਕੀਤੀ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਦੇਸ਼ ਦਾ ਨਾਂ ਰੌਸ਼ਨ ਕਰ ਸਕਿਆ।”

ਹਰਿਆਣਾ ਦੇ ਰਹਿਣ ਵਾਲੇ ਜਾਂਗੜਾ ਨੇ 2021 ਵਿੱਚ ਆਪਣੇ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਉਮੀਦ ਹੈ ਕਿ ਇਹ ਖਿਤਾਬ ਹੋਰ ਭਾਰਤੀ ਮੁੱਕੇਬਾਜ਼ਾਂ ਨੂੰ ਪੇਸ਼ੇਵਰ ਬਣਨ ਲਈ ਪ੍ਰੇਰਿਤ ਕਰੇਗਾ।

ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਖਿਤਾਬ ਦੇਸ਼ ਦੇ ਹੋਰ ਮੁੱਕੇਬਾਜ਼ਾਂ ਲਈ ਰਾਹ ਖੋਲ੍ਹੇਗਾ ਅਤੇ ਉਹ ਵੀ ਪੇਸ਼ੇਵਰ ਮੁੱਕੇਬਾਜ਼ੀ ‘ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕਰਨਗੇ। ਸਾਡੇ ਮੁੱਕੇਬਾਜ਼ ਚੰਗੇ ਹਨ ਅਤੇ ਉਨ੍ਹਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਜੇਕਰ ਉਸ ਨੂੰ ਚੰਗੇ ਪ੍ਰਮੋਟਰ ਅਤੇ ਮੈਨੇਜਰ ਮਿਲ ਜਾਣ ਤਾਂ ਉਹ ਵਿਸ਼ਵ ਚੈਂਪੀਅਨ ਵੀ ਬਣ ਸਕਦਾ ਹੈ।

ਜਾਂਗੜਾ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ 12 ਵਿੱਚੋਂ 11 ਮੁਕਾਬਲੇ ਜਿੱਤੇ ਹਨ, ਜਿਸ ਵਿੱਚ ਸੱਤ ਨਾਕਆਊਟ ਜਿੱਤਾਂ ਸ਼ਾਮਲ ਹਨ। ਉਸਨੇ ਇੱਕ ਸ਼ੁਕੀਨ ਮੁੱਕੇਬਾਜ਼ ਵਜੋਂ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਸਰੀ ‘ਚ ਤਿੰਨ ਦਿਨ ਪਹਿਲਾਂ ਖੁਲ੍ਹੇ ਕਪਿਲ…

ਕੈਨੇਡਾ, 10 ਜੁਲਾਈ -ਸਰੀ ‘ਚ ਕਿਪਿਲ ਸ਼ਰਮਾ ਦੇ ਨਵੇਂ ਖੁਲ੍ਹੇ ਕੈਪਸ ਕੈਫੇ ‘ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ,…

ਜੈਸਮੀਨ ਕੌਰ ਡੋਪ ਟੈਸਟ ’ਚ…

: ਕੌਮੀ  ਡੋਪਿੰਗ ਰੋਕੂ ਏਜੰਸੀ (ਨਾਡਾ) ਨੇ…

ਓਡੀਸਾ ਪੁਲਿਸ ਦੀ ਪੰਜਾਬ ‘ਚ…

ਚੰਡੀਗੜ੍ਹ, 10 ਜੁਲਾਈ : ਓਡੀਸ਼ਾ ਪੁਲਿਸ ਦੀ…

ਬੱਚਿਆਂ ਨਾਲ ਭਰੀ ਸਕੂਲ ਬੱਸ…

ਭਿਵਾਨੀ, 10 ਜੁਲਾਈ :  ਇਥੇ ਭਿਵਾਨੀ ਦੇ…

Listen Live

Subscription Radio Punjab Today

Subscription For Radio Punjab Today

ਸਰੀ ‘ਚ ਤਿੰਨ ਦਿਨ ਪਹਿਲਾਂ ਖੁਲ੍ਹੇ ਕਪਿਲ…

ਕੈਨੇਡਾ, 10 ਜੁਲਾਈ -ਸਰੀ ‘ਚ ਕਿਪਿਲ ਸ਼ਰਮਾ ਦੇ ਨਵੇਂ ਖੁਲ੍ਹੇ ਕੈਪਸ ਕੈਫੇ ‘ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ,…

ਭਾਰਤੀ ਮੂਲ ਦੇ ਸਾਬੀਹ ਖਾਨ…

: ਭਾਰਤੀ ਮੂਲ ਦੇ ਸਾਬੀਹ ਖਾਨ ਨੂੰ…

ਸੀ.ਬੀ.ਆਈ. ਨੇ 25 ਸਾਲਾਂ ਤੋਂ…

ਨਵੀਂ ਦਿੱਲੀ, 9 ਜੁਲਾਈ- ਅਧਿਕਾਰਤ ਸੂਤਰਾਂ ਦੇ…

ਪਿਛਲੇ ਸਾਲ ਅਮਰੀਕਾ ‘ਚ ਵਿਵਾਦਤ…

ਦਿੱਲੀ, 9 ਜੁਲਾਈ : ਦਿੱਲੀ ਪੁਲਿਸ ਨੇ…

Our Facebook

Social Counter

  • 49343 posts
  • 0 comments
  • 0 fans