Menu

ਟਰੂਡੋ ਨੂੰ ਉਨ੍ਹਾਂ ਦੇ ਅਪਣੇ ਸੰਸਦ ਮੈਂਬਰਾਂ ਨੇ ਦਿਤਾ 28 ਅਕਤੂਬਰ ਤਕ ਅਸਤੀਫ਼ਾ ਦੇਣ ਦਾ ਅਲਟੀਮੇਟਮ

ਕੈਨੇਡਾ, 25 ਅਕਤੂਬਰ:  ਭਾਰਤ ਨਾਲ ਚਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਹੀ ਘਰ ਵਿਚ ਘਿਰੇ ਹੋਏ ਹਨ। ਦਰਅਸਲ, ਟਰੂਡੋ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਚੌਥੇ ਕਾਰਜਕਾਲ ਲਈ ਚੋਣ ਨਾ ਲੜਨ ਅਤੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਹੈ।

ਇੰਨਾ ਹੀ ਨਹੀਂ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਟਰੂਡੋ ਲਈ 28 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਕੁੱਝ ਸੰਸਦ ਮੈਂਬਰਾਂ ਨੇ ਇਥੋਂ ਤਕ ਕਿਹਾ ਕਿ ਜੇ ਟਰੂਡੋ ਨੇ 28 ਅਕਤੂਬਰ ਤਕ ਅਹੁਦਾ ਛੱਡਣ ਦਾ ਫ਼ੈਸਲਾ ਨਾ ਕੀਤਾ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਕੈਨੇਡਾ ਵਿਚ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਾਰਟੀ ਦੀ ਲੋਕਪ੍ਰਿਅਤਾ ਵਿਚ ਭਾਰੀ ਗਿਰਾਵਟ ਆਈ ਹੈ। ਇਹੀ ਕਾਰਨ ਹੈ ਕਿ ਟਰੂਡੋ ’ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਹਾਲ ਹੀ ਵਿਚ ਜਸਟਿਨ ਟਰੂਡੋ ਨੇ ਅਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਕਿਹਾ ਸੀ ਕਿ ਲਿਬਰਲ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ ਪਰ ਪਾਰਟੀ ਦੇ 20 ਸੰਸਦ ਮੈਂਬਰਾਂ ਨੇ ਵਖਰੀ ਕਹਾਣੀ ਦੱਸੀ।

ਦਰਅਸਲ 20 ਸੰਸਦ ਮੈਂਬਰਾਂ ਨੇ ਇਕ ਪੱਤਰ ਲਿਖ ਕੇ ਟਰੂਡੋ ਤੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਅਗਲੀਆਂ ਚੋਣਾਂ ਤੋਂ ਪਹਿਲਾਂ ਟਰੂਡੋ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ED ਵੱਲੋਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ…

ਜਲੰਧਰ, 9 ਜੁਲਾਈ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਵਿੱਚ ‘ਡੌਂਕੀ ਰੂਟ’ ਰਾਹੀਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ…

ਰਾਜਸਥਾਨ – ਚੁਰੂ ‘ਚ ਫਾਈਟਰ…

ਚੁਰੂ: 9 ਜੁਲਾਈ- ਚੁਰੂ ਜ਼ਿਲ੍ਹੇ ਦੇ ਰਤਨਗੜ੍ਹ…

ਵਡੋਦਰਾ ‘ਚ ਨਦੀ ‘ਤੇ ਬਣਿਆ…

ਗੁਜਰਾਤ, 9 ਜੁਲਾਈ- ਵਡੋਦਰਾ ਵਿਚ ਮਹੀਸਾਗਰ ਨਦੀ…

ਦਿੱਲੀ ਜਾ ਰਹੀ Flight ‘ਚ…

ਪਟਨਾ, 9 ਜੁਲਾਈ- ਪਟਨਾ ਤੋਂ ਦਿੱਲੀ ਜਾ…

Listen Live

Subscription Radio Punjab Today

Subscription For Radio Punjab Today

ਸੀ.ਬੀ.ਆਈ. ਨੇ 25 ਸਾਲਾਂ ਤੋਂ ਭਗੌੜਾ ਆਰਥਿਕ…

ਨਵੀਂ ਦਿੱਲੀ, 9 ਜੁਲਾਈ- ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਕਥਿਤ ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ…

ਪਿਛਲੇ ਸਾਲ ਅਮਰੀਕਾ ‘ਚ ਵਿਵਾਦਤ…

ਦਿੱਲੀ, 9 ਜੁਲਾਈ : ਦਿੱਲੀ ਪੁਲਿਸ ਨੇ…

ਰਾਜਨਾਥ ਸਿੰਘ ਨੇ ਐਸ.ਸੀ.ਓ. ਵਿਖੇ…

ਬੀਜਿੰਗ, 26 ਜੂਨ-  ਰੱਖਿਆ ਮੰਤਰੀ ਰਾਜਨਾਥ ਸਿੰਘ…

ਮੰਦਭਾਗੀ ਖਬਰ, 8 ਮਹੀਨੇ ਪਹਿਲਾਂ…

ਅਮਰੀਕਾ , 26 ਜੂਨ :   ਅਮਰੀਕਾ ਤੋਂ…

Our Facebook

Social Counter

  • 49293 posts
  • 0 comments
  • 0 fans