ਕੋਟਕਪੂਰਾ : ਨੈਸ਼ਨਲ ਹਾਈ-ਵੇ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।ਪਤਾ ਲੱਗਣ ‘ਤੇ ਥਾਣਾ ਸਿਟੀ ਕੋਟਕਪੂਰਾ ਦੇ ਐਸ. ਐਚ. ਓ.ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕਰਵਾ ਦਿੱਤਾ । ਮੌਕੇ ‘ਤੇ ਇਕੱਤਰ ਕੁਝ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਅਤੇ ਰੇਹੜਾ ਚਾਲਕ ਵੱਲੋਂ ਗਲਤ ਸਾਈਡ ‘ਤੇ ਜਾਣ ਕਾਰਨ ਵਾਪਰਿਆ ਹੈ।