Menu

ਵਿਵਾਦਤ ਐਸ ਪੀ ਸਲਵਿੰਦਰ ਸਿੰਘ ਨੂੰ ਜਬਰੀ ਕੀਤਾ ਸੇਵਾ ਮੁਕਤ

ਪੰਜਾਬ ਸਰਕਾਰ ਵਲੋਂ ਬਣਾਈ ਕਮੇਟੀ ਨੇ ਕੀਤਾ ਫੈਸਲਾ
ਚੰਡੀਗੜ੍ਹ : ਸੁੱਚਾ ਸਿੰਘ ਲੰਗਾਹ ਤੇ ਐਸ.ਪੀ. ਸਲਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿਚ ਹਨ। ਉਹ ਬੇਸ਼ੱਕ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਜਾਂ ਫਿਰ ਪਠਾਨਕੋਟ ਅੱਤਵਾਦੀ ਹਮਲੇ ਬਾਰੇ ਹੋਵੇ।ਇਸ ਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਵਿਰੁੱਧ ਇੱਕ ਅਤੇ ਐਸਪੀ ਸਲਵਿੰਦਰ ਸਿੰਘ ਵਿਰੁੱਧ ਦੋ ਬਲਾਤਕਾਰ ਦੇ ਮਾਮਲੇ ਸੁਣਵਾਈ ਅਧੀਨ ਹਨ। ਸਲਵਿੰਦਰ ਸਿੰਘ ਵਿਰੁੱਧ ਵੱਖ-ਵੱਖ ਮਾਮਲਿਆਂ ਵਿਚ ਕੁੱਲ ਪੰਜ ਚਾਰਜਸ਼ੀਟ ਵੀ ਦਾਇਰ ਹਨ। ਅਜਿਹੇ ਕਈ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਮੇਟੀ ਬਣਾਈ ਗਈ।ਇਸ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਜਿਸਦੇ ਬਾਅਦ ਐਸਪੀ ਸਲਵਿੰਦਰ ਸਿੰਘ ਨੂੰ ਜਬਰੀ ਸੇਵਾ ਮੁਕਤ ਕਰਨ ਸਬੰਧੀ ਫ਼ੈਸਲਾ ਕੀਤਾ ਗਿਆ ਹੈ।
ਬੇਸ਼ੱਕ ਇਸ ਤੋਂ ਪਹਿਲਾਂ ਵੀ ਕਈ ਵਾਰ ਐਸਪੀ ਸਲਵਿੰਦਰ ਸਿੰਘ ਵਿਰੁੱਧ ਕਾਰਵਾਈ ਦੀਆਂ ਗੱਲਾਂ ਚੱਲੀਆਂ ਸਨ। ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਐਨਆਈਏ ਵੱਲੋਂ ਸਲਵਿੰਦਰ ਸਿੰਘ ਤੋਂ ਪੁੱਛ-ਪੜਤਾਲ ਵੀ ਕੀਤੀ ਗਈ।ਪਰ ਫਿਰ ਵੀ ਉਹ ਆਪਣੇ ਅਹੁਦੇ ‘ਤੇ ਬਣੇ ਰਹੇ। ਸਰਕਾਰ ਬਦਲਣ ਤੋਂ ਬਾਅਦ ਮੁੱਖ ਸਕੱਤਰ ਅਵਤਾਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਐੱਸਪੀ ਸਲਵਿੰਦਰ ਸਿੰਘ ਨੂੰ ਜਬਰੀ ਸੇਵਾ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ।

 

ਨਦੀ ‘ਚ ਪਲਟੀ ਸਕੂਲੀ ਬੱਚਿਆਂ ਨਾਲ ਭਰੀ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਜੇਹਲਮ ਨਦੀ ਵਿੱਚ ਸਕੂਲੀ…

ਅਜੇ ਵੀ ਜਿਊਂਦਾ ਹੈ ਭਾਰਤੀ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ…

21 ਸੇਵਾਮੁਕਤ ਜੱਜਾਂ ਨੇ CJI…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39745 posts
  • 0 comments
  • 0 fans