ਸ੍ਰੀ ਮੁਕਤਸਰ ਸਾਹਿਬ, 4 ਅਕਤੂਬਰ : ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਸਰਪੰਚੀ ਲਈ ਦਾਅਵੇਦਾਰ ਤਜਿੰਦਰ ਸਿੰਘ ਜਿਸ ਦਾ ਅੱਜ ਵਿਆਹ ਸੀ, ਲਾੜਾ ਬਣਿਆ ਬਰਾਤ ਦੇ ਨਾਲ ਬੀਡੀਪੀਓ ਦਫ਼ਤਰ ‘ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਪਹੁੰਚਿਆ। ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਵਿਆਹ ਹੈ। ਪਿੰਡ ਦੇ ਸਰਪੰਚ ਅਹੁਦੇ ਲਈ ਨਾਮਜ਼ਦੀ ਦਾਖ਼ਲ ਕਰਨ ਦੀ ਅੰਤਿਮ ਤਾਰੀਕ ਵੀ ਅੱਜ ਸੀ, ਜਿਸ ਕਾਰਨ ਉਹ ਕੁੜੀ ਵਾਲਿਆਂ ਦੇ ਘਰ ਬਰਾਤ ਲੈ ਕੇ ਜਾਣ ਤੋਂ ਪਹਿਲਾਂ ਬੀਡੀਪੀਓ ਦਫ਼ਤਰ ‘ਚ ਨਾਮਜ਼ਦਗੀ ਦਾਖ਼ਲ ਕਰਨ ਪਹੁੰਚਿਆ ਹੈ।