Menu

ਮਸ਼ਹੂਰ ਕਾਰੋਬਾਰੀ ਦੇ ਠਿਕਾਣਿਆਂ ‘ਤੇ ਈਡੀ ਨੇ ਕੀਤੀ ਛਾਪੇਮਾਰੀ

ਲੁਧਿਆਣਾ, 4 ਅਕਤੂਬਰ:ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਅੱਜ (ਸ਼ੁੱਕਰਵਾਰ) ਸਵੇਰੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਈਡੀ ਕਰੋੜਾਂ ਰੁਪਏ ਦੇ ਪਰਲਜ਼ ਚਿੱਟ ਫੰਡ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਟੀਮਾਂ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਈਡੀ ਦੀ ਜਾਂਚ ਵਿੱਚ ਕੋਈ ਅੜਿੱਕਾ ਨਾ ਪਵੇ ਇਸ ਲਈ ਸਥਾਨਕ ਪੁਲਿਸ ਨੇ ਸੁਰੱਖਿਆ ਏਜੰਸੀਆਂ ਵੀ ਕੇਂਦਰੀ ਏਜੰਸੀ ਦਾ ਸਾਥ ਦੇ ਰਹੀਆਂ ਹਨ, ਹਾਲਾਂਕਿ ਅਧਿਕਾਰੀ ਇਸ ਛਾਪੇਮਾਰੀ ਬਾਰੇ ਅਜੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ।

ਈਡੀ ਦੀ ਟੀਮ ਨੇ ਸ਼ਹਿਰ ਦੇ ਮਸ਼ਹੂਰ ਕਾਲੋਨਾਈਜ਼ਰ ਅਤੇ ਕਾਰੋਬਾਰੀ ਵਿਕਾਸ ਪਾਸੀ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਈਡੀ ਨੇ ਸ਼ਹਿਰ ਦੀਆਂ ਸਾਰੀਆਂ ਥਾਵਾਂ ‘ਤੇ ਛਾਪੇਮਾਰੀ ਕਰ ਕੇ ਅੰਦਰ ਬੈਠੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ ‘ਚ ਈਡੀ ਕਾਰੋਬਾਰੀ ਵਿਕਾਸ ਪਾਸੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ।ਕਾਰੋਬਾਰੀ ਅਤੇ ਕਾਲੋਨਾਈਜ਼ਰ ਵਿਕਾਸ ਪਾਸੀ ਦੀ ਐਪਲ ਹਾਈਟਸ ਨਾਮ ਦੀ ਆਪਣੀ ਕੰਪਨੀ ਹੈ। ਵਿਕਾਸ ਪਾਸੀ ਸ਼ਹਿਰ ਦਾ ਇੱਕ ਮਸ਼ਹੂਰ ਕਲੋਨਾਈਜ਼ਰ ਅਤੇ ਜੌਕੀ ਰੀਅਲ ਅਸਟੇਟ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ।

ਵਿਕਾਸ ਪਾਸੀ ਦਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਵੀ ਦਫਤਰ ਹੈ। ਈਡੀ ਨੇ ਸਵੇਰੇ ਉਸ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਛਾਪੇਮਾਰੀ ਦੇ ਮੁੱਖ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਰੀਅਲ ਅਸਟੇਟ ਨਾਲ ਜੁੜੇ ਇੱਕ ਸੌਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਈਡੀ ਦੇ ਨਿਸ਼ਾਨੇ ‘ਤੇ ਸੀ।ਈਡੀ ਦੀ ਛਾਪੇਮਾਰੀ ਤੋਂ ਬਾਅਦ ਲੁਧਿਆਣਾ ਦੇ ਰੀਅਲ ਅਸਟੇਟ ਨਾਲ ਜੁੜੇ ਸਾਰੇ ਕਾਰੋਬਾਰੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਕਈ ਨਾਮੀ ਕਾਰੋਬਾਰੀ ਸ਼ਹਿਰ ਤੋਂ ਬਾਹਰ ਚਲੇ ਗਏ ਹਨ, ਪੁੱਛਗਿੱਛ ਜਾਰੀ ਹੈ

ਈਡੀ ਨੇ ਸਵੇਰੇ 6 ਵਜੇ ਦੇ ਕਰੀਬ ਸਾਰੀਆਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਹੈ ਅਤੇ ਅਜੇ ਤੱਕ ਈਡੀ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।

ਚਾਚੇ ਨੇ 1500 ਰੁਪਏ ਪਿੱਛੇ ਭਤੀਜੇ ਨੂੰ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ ਚਾਚੇ ਨੇ ਆਪਣੇ ਹੀ ਭਤੀਜੇ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

2026 ਕਰੋੜ ਰੁਪਏ ਦਾ ਸ਼ਰਾਬ…

 ਨਵੀਂ ਦਿੱਲੀ, 11 ਜਨਵਰੀ  :  ਸਾਬਕਾ ਕੇਂਦਰੀ…

ਨਾਬਾਲਗ਼ ਖਿਡਾਰਨ ਨਾਲ 2 ਸਾਲ…

 ਕੇਰਲ, 11 ਜਨਵਰੀ : ਕੇਰਲ ਦੇ ਪਥਾਨਾਮਥਿੱਟਾ…

Listen Live

Subscription Radio Punjab Today

Subscription For Radio Punjab Today

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

ਕੈਲੀਫੋਰਨੀਆ ‘ਚ ਸ੍ਰੀ ਗੁਰੂ ਗੋਬਿੰਦ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੋਮੋਨਾ, ਕੈਲੀਫੋਰਨੀਆ ਵਿਖੇ ਸਿੱਖਾਂ…

Our Facebook

Social Counter

  • 45156 posts
  • 0 comments
  • 0 fans