ਬਿਹਾਰ, 2 ਅਕਤੂਬਰ: ਬਿਹਾਰ ‘ਚ ਹੜ੍ਹਾਂ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬਚਾਅ ਕਾਰਜ ‘ਚ ਜੁਟਿਆ ਹਵਾਈ ਸੈਨਾ ਦਾ ਹੈਲੀਕਾਪਟਰ ਬੁੱਧਵਾਰ ਨੂੰ ਕਰੈਸ਼ ਹੋ ਗਿਆ। ਇਹ ਹਾਦਸਾ ਮੁਜ਼ੱਫਰਪੁਰ ਦੇ ਵਾਰਡ-13 ਪਿੰਡ ਔਰਈ ਨਯਾ ਵਿੱਚ ਵਾਪਰਿਆ। ਹਾਦਸਾਗ੍ਰਸਤ ਹੈਲੀਕਾਪਟਰ ਸੀਤਾਮੜੀ ਤੋਂ ਰਾਹਤ ਸਮੱਗਰੀ ਵੰਡ ਕੇ ਵਾਪਸ ਪਰਤ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਦੋ ਪਾਇਲਟ ਅਤੇ ਤਿੰਨ ਹੋਰ ਹਵਾਈ ਸੈਨਾ ਦੇ ਕਰਮਚਾਰੀ ਸਨ, ਸਾਰੇ ਵਾਲ ਵਾਲ ਵਾਲ ਬਚ ਗਏ।