ਮੁਕਤਸਰ 1 ਅਕਤੂਬਰ -ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਖੁਮਾਰ ਚੜ੍ਹਿਆ ਹੋਇਆ ਹੈ। ਹਰ ਪਿੰਡਾਂ ਦੇ ਵਿੱਚ ਉਮੀਦਵਾਰ ਇਸ ਚੋਣਾਂ ਨੂੰ ਲੈ ਕੇ ਪੱਬਾਂ ਹੋਏ ਪਏ ਹਨ। ਸੋਸ਼ਲ ਮੀਡੀਆ ਉੱਤੇ ਇੱਕ ਪੰਚਾਇਤੀ ਉਮੀਦਵਾਰ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਉਮੀਦਵਾਰ ਵੋਟਾਂ ਪਾਉਣ ਲਈ ਵੱਖਰਾ ਆਫਰ ਦੇ ਰਿਹਾ ਹੈ।
ਸ਼ੋਸ਼ਲ ਮੀਡੀਆ ‘ਤੇ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਹਰਜੀਤ ਸਿੰਘ ਮੰਗਾ ਜੋ ਕਿ ਸਰਪੰਚ ਚੋਣ ਲਈ ਉਮੀਦਵਾਰ ਹੈ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਉਹ ਆਪਣੇ ਵੋਟਰਾਂ ਨੂੰ ਵੱਖਰੇ ਢੰਗ ਨਾਲ ਅਪੀਲ ਕਰ ਰਿਹਾ ਹੈ, ਕਿ ਉਸ ਨੂੰ ਵੋਟ ਪਾ ਕੇ ਜਿਤਾਓ , ਇਸ ਵਾਰ ਜੇਕਰ ਪਿੰਡ ਦੀਆਂ ਔਰਤਾਂ ਮੈਨੂੰ ਵੋਟ ਪਾਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਸੂਟ ਅਤੇ 1100 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਪਿੰਡ ਤੋਂ ਸਕੂਲ ਤੱਕ ਜਾਂ ਫਿਰ ਘਰ ਤੋਂ ਸਕੂਲ ਤੱਕ ਸਾਧਨ ਮੁਹੱਈਆ ਕਰਾਇਆ ਜਾਏਗਾ। ਜੋ ਲੋਕ ਨਹਿਰ ਦੇ ਕੰਢੇ ਰਹਿੰਦੇ ਹਨ ਉਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਏਗੀ।