ਮੌੜ ਮੰਡੀ ,27 ਸਤੰਬਰ -ਮੌੜ ਮੰਡੀ ਵਿਖ਼ੇ ਸੰਤ ਕਬੀਰ ਕਲੱਬ ਵੱਲੋਂ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣ ਲਈ ਕ੍ਰਿਕਟ ਦੀ ਪਰੀਮਅਰ ਲੀਗ ਕਰਵਾਈ ਜਾ ਰਹੀ ਹੈ । ਕ੍ਰਿਕਟ ਮੁਕਾਬਲਿਆਂ ਦੇ ਪਹਿਲੇ ਦਿਨ ਭਾਜਪਾ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਗੁਰਪ੍ਰੀਤ ਸਿੰਘ ਮਲੂਕਾ ਨੇ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਲੱਬ ਦੀ ਮਾਲੀ ਮਦਦ ਵੀ ਕੀਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣ ਲਈ ਅਜਿਹੇ ਟੂਰਨਾਮੈਂਟ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਖੇਡਾਂ ਨਾਲ ਨੌਜਵਾਨ ਵਰਗ ਨੂੰ ਅਨੁਸ਼ਾਸ਼ਿਤ ਜੀਵਨ ਜਾਂਚ ਦੀ ਪ੍ਰੇਰਨਾ ਮਿਲਦੀ ਹੈ। ਸਮਾਜ ਚ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਨੂੰ ਜੜੋਂ ਖ਼ਤਮ ਕਰਨ ਲਈ ਵੀ ਨੌਜਵਾਨ ਵਰਗ ਦਾ ਖੇਡਾਂ ਵੱਲ ਰੁਝਾਨ ਜਰੂਰੀ ਹੈ ਸਮਾਜ ਸੇਵੀ ਸੰਸਥਾਵਾਂ ਖੇਡ ਕਲੱਬਾ ਨੂੰ ਖੇਡ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਕਲੱਬ ਦੇ ਪ੍ਰਧਾਨ ਸੱਤ ਪਾਲ ਨੇ ਦੱਸਿਆ ਕੇ ਲੀਗ ਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ ਮੁਕਾਬਲਿਆਂ ਚ ਵੱਖ ਸ਼ਹਿਰਾਂ ਦੇ ਨਾਮਵਾਰ ਖਿਡਾਰੀ ਹਿੱਸਾ ਲੈ ਰਹੇ ਹਨ ਇਸ ਮੌਕੇ ਪ੍ਰਧਾਨ ਸੱਤਪਾਲ ਅਤੇ ਕਲੱਬ ਮੇਂਬਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਨਮਾਨਿਤ ਕੀਤਾ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਮੰਡਲ ਪ੍ਰਧਾਨ ਜੀਵਨ ਗੁਪਤਾ, ਰਾਧੇ ਸ਼ਾਮ, ਮਾਸਟਰ ਸੱਤ ਪਾਲ, ਚੰਦਰ ਮੋਹਨ, ਭਾਜਪਾ ਯੁਵਾ ਪ੍ਰਧਾਨ ਜੱਸਾ ਭੁੱਚੋ, ਚਰਨਜੀਤ ਬਰਾੜ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ।