ਮਹਾਰਾਸ਼ਟਰ , 26 ਸਤੰਬਰ : ਮਹਾਰਾਸ਼ਟਰ ਦੀ ਬਰਖ਼ਾਸਤ ਟ੍ਰੇਨੀ IAS ਪੂਜਾ ਖੇਡਕਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ 26 ਸਤੰਬਰ ਨੂੰ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਗ੍ਰਿਫਤਾਰੀ ‘ਤੇ ਰੋਕ 4 ਅਕਤੂਬਰ ਤੱਕ ਵਧਾ ਦਿੱਤੀ ਹੈ।
ਦਰਅਸਲ,ਪੂਜਾ ਦੇ ਮਾਮਲੇ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਪੂਜਾ ਖੇਡਕਰ ਨੂੰ ਗ੍ਰਿਫਤਾਰੀ ਤੋਂ ਮਿਲੀ ਰਾਹਤ ਅੱਜ ਖਤਮ ਹੋ ਰਹੀ ਹੈ। ਪੂਜਾ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਹੁਣ ਉਸਨੂੰ 7 ਦਿਨ ਹੋਰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਦਰਅਸਲ ਪੂਜਾ ਖੇਡਕਰ ਨੇ ਅਦਾਲਤ ਤੋਂ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਸਮਾਂ ਮੰਗਿਆ ਸੀ। ਅਦਾਲਤ ਨੇ ਉਸ ਦੀ ਅਪੀਲ ਨੂੰ ਅੰਸ਼ਕ ਤੌਰ ‘ਤੇ ਸਵੀਕਾਰ ਕਰ ਲਿਆ। ਅਦਾਲਤ ਨੇ ਪੂਜਾ ਨੂੰ 7 ਦਿਨਾਂ ਦੀ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਹੈ। ਇਸ ਦੌਰਾਨ ਉਸ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਵਿੱਚ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਪੂਜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਇਸ ਲਈ ਉਸ ਖ਼ਿਲਾਫ਼ ਇਹ ਆਰੋਪ ਲੱਗੇ ਹਨ। ਪੂਰੇ ਮੀਡੀਆ ਦਾ ਧਿਆਨ ਪੂਜਾ ਖੇਡਕਰ ‘ਤੇ ਹੈ। ਅਜਿਹੇ ‘ਚ ਉਹ ਕਾਫੀ ਦਬਾਅ ‘ਚ ਹੈ। ਉਹ ਕਿਤੇ ਨਹੀਂ ਗਈ ਹੈ ਅਤੇ ਸਿਰਫ ਪੁਣੇ ਵਿੱਚ ਹੀ ਹੈ।