ਮੁਕਤਸਰ , 16 ਸਤੰਬਰ : ਨੀਟ ਪ੍ਰੀਖਿਆ ਬੈਚ 2017 ਵਿੱਚ ਆਲ ਇੰਡੀਆ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਸ੍ਰੀ ਮੁਕਤਸਰ ਸਾਹਿਬ ਦਾ ਹੋਣਹਾਰ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਦਾ ਅਚਾਨਕ ਦਿਹਾਂਤ ਹੋ ਗਿਆ।
25 ਵਰ੍ਹਿਆਂ ਦਾ ਇਹ ਨੌਜਵਾਨ ਦਿੱਲੀ ਵਿਖੇ ਮੌਲਾਨਾ ਆਜਾਦ ਮੈਡੀਕਲ ਕਾਲਜ ਵਿਖੇ ਐਮ.ਡੀ. ਕਰ ਰਿਹਾ ਸੀ। ਇਹ ਰੇਡੀਓ ਡਾਇਗਨੋਜ਼ ਤੇ ਪੜ੍ਹਾਈ ਕਰ ਰਿਹਾ ਸੀ। ਉਸ ਦੀ ਦਿੱਲੀ ਕਾਲਜ ਵਿਖੇ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਮ੍ਰਿਤਕ ਵਿਦਿਆਰਥੀ ਨਾਨਕ ਸਿੰਘ ਵੈਦ ਦਾ ਪੋਤਰਾ ਸੀ। ਉਸ ਦਾ ਅੰਤਿਮ ਸਸਕਾਰ ਅੱਜ ਸ਼ਿਵਧਾਮ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।