ਅੰਮ੍ਰਿਤਸਰ , 14 ਸਤੰਬਰ : ਪਾਸ਼ ਕਾਲੋਨੀ ਵਾਈਟ ਐਵੀਨਿਊ ਸਥਿਤ ਕੋਠੀ ਨੰਬਰ 26 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਨੁਸਾਰ ਉਕਤ ਕੋਠੀ ਦੇ ਇੱਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਜਦਕਿ ਦੂਜੇ ਕਮਰੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਪਸਾਰ ਕੀਤਾ ਜਾ ਰਿਹਾ ਸੀ। ਸਤਿਕਾਰ ਕਮੇਟੀ ਨੇ ਮਾਲਕ ਜੋਗਿੰਦਰ ਸਿੰਘ ਨੂੰ ਫਟਕਾਰ ਲਗਾਉਂਦਿਆਂ ਉਸ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਕਬਜ਼ੇ ਵਿੱਚ ਲੈ ਲਿਆ।