Menu

ਕੋਲਕਾਤਾ ਦੇ ਐਸਐਨ ਬੈਨਰਜੀ ਰੋਡ ‘ਤੇ ਜ਼ਬਰਦਸਤ,ਇਕ ਔਰਤ ਜ਼ਖਮੀ

ਕੋਲਕਾਤਾ, 14 ਸਤੰਬਰ : ਕੋਲਕਾਤਾ ਦੇ ਐਸਐਨ ਬੈਨਰਜੀ ਰੋਡ ‘ਤੇ ਜ਼ਬਰਦਸਤ ਧਮਾਕਾ ਹੋਇਆ। ਜਿਸ ਵਿਚ ਇਕ ਔਰਤ ਜ਼ਖਮੀ ਹੋ ਗਈ। ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਪੁਲਿਸ ਘਟਨਾ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਦੇ ਪਿੱਛੇ ਕਿਸੇ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਧਮਾਕਾ ਪਲਾਸਟਿਕ ਦੇ ਬੈਗ ਵਿੱਚ ਹੋਇਆ।

ਕੋਲਕਾਤਾ ਪੁਲਿਸ ਦੇ ਮੁਤਾਬਕ ਸ਼ਨੀਵਾਰ ਦੁਪਹਿਰ ਕਰੀਬ 1.45 ਵਜੇ ਤਾਲਤਾਲਾ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਬਲੋਚਮੈਨ ਸਟਰੀਟ ਅਤੇ ਐਸਐਨ ਬੈਨਰਜੀ ਰੋਡ ਦੇ ਜੰਕਸ਼ਨ ‘ਤੇ ਧਮਾਕਾ ਹੋਇਆ ਹੈ। ਜਿਸ ਵਿੱਚ ਇੱਕ ਕੂੜਾ ਚੁੱਕਣ ਵਾਲਾ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਜ਼ਖਮੀ ਨੂੰ ਐਨ.ਆਰ.ਐਸ. ਓਸੀ ਤਾਲਤਾਲਾ ਲੈਕੇ ਗਏ ਹਨ ਉਥੇ ਗਏ ਤਾਂ ਪਤਾ ਲੱਗਾ ਕਿ ਜ਼ਖਮੀ ਵਿਅਕਤੀ ਦੇ ਸੱਜੇ ਗੁੱਟ ‘ਤੇ ਸੱਟ ਲੱਗੀ ਹੈ। ਉਸ ਨੇ ਦੱਸਿਆ ਕਿ ਬਲੋਚਮੈਨ ਸਟਰੀਟ ਦੇ ਸ਼ੁਰੂ ਵਿੱਚ ਇੱਕ ਪਲਾਸਟਿਕ ਦਾ ਬੈਗ ਪਿਆ ਸੀ।
ਪੁਲਿਸ ਨੇ ਇਸ ਪੂਰੇ ਇਲਾਕੇ ਨੂੰ ਸੁਰੱਖਿਆ ਟੇਪ ਨਾਲ ਘੇਰ ਲਿਆ ਅਤੇ ਫਿਰ ਬੀਡੀਡੀਐਸ ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਬੀਡੀਡੀਐਸ ਦੇ ਜਵਾਨਾਂ ਨੇ ਪਹੁੰਚ ਕੇ ਬੈਗ ਅਤੇ ਆਸਪਾਸ ਦੇ ਇਲਾਕਿਆਂ ਦੀ ਜਾਂਚ ਕੀਤੀ। ਉਨ੍ਹਾਂ ਦੇ ਜਾਣ ਤੋਂ ਬਾਅਦ ਇਲਾਕੇ ਵਿੱਚ ਆਵਾਜਾਈ ਬਹਾਲ ਹੋਣ ਦਿੱਤੀ ਗਈ।

ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਅਸੀਂ ਚਾਹ ਦੇ ਸਟਾਲ ‘ਤੇ ਖੜ੍ਹੇ ਸੀ। ਅਚਾਨਕ ਮੈਂ ਬੰਬ ਦੀ ਅਵਾਜ਼ ਸੁਣੀ ਅਤੇ ਇੱਕ ਆਦਮੀ ਨੂੰ ਉੱਥੇ ਪਿਆ ਦੇਖਿਆ ਜਿਸਦਾ ਹੱਥ ਉੱਡਿਆ ਹੋਇਆ ਸੀ। ਉਸ ਦਾ ਬੈਗ ਨੇੜੇ ਹੀ ਰੱਖਿਆ ਹੋਇਆ ਸੀ। ਜਦੋਂ ਅਸੀਂ ਪੁੱਛਿਆ ਕਿ ਕੀ ਹੋਇਆ ਤਾਂ ਉਨ੍ਹਾਂ ਕਿਹਾ ਕਿ ਉਹ ਬੈਗ ‘ਚੋਂ ਕੋਈ ਚੀਜ਼ ਕੱਢਣ ਆਏ ਸਨ ਪਰ ਉਸ ‘ਚ ਬੰਬ ਸੀ। ਜਿਸ ਵਿੱਚ ਧਮਾਕਾ ਹੋਇਆ।

ਹਸਪਤਾਲ ‘ਚ ਜ਼ਖਮੀ ਵਿਅਕਤੀ ਨੇ ਆਪਣਾ ਨਾਂ ਬੱਪੀ ਦਾਸ (58) ਪੁੱਤਰ ਲੈਫਟੀਨੈਂਟ ਤਰਪਦਾ ਦਾਸ ਵਾਸੀ ਇਛਾਪੁਰ ਦੱਸਿਆ। ਉਸ ਦਾ ਕੋਈ ਪੇਸ਼ਾ ਨਹੀਂ ਹੈ, ਉਹ ਇਧਰ-ਉਧਰ ਭਟਕਦਾ ਰਹਿੰਦਾ ਸੀ। ਹਾਲ ਹੀ ‘ਚ ਉਹ ਐੱਸ.ਐੱਨ. ਬੈਨਰਜੀ ਰੋਡ ਦੇ ਫੁੱਟਪਾਥ ‘ਤੇ ਰਹਿਣ ਲੱਗਾ। ਜ਼ਖਮੀ ਵਿਅਕਤੀ ਦਾ ਅਜੇ ਇਲਾਜ ਚੱਲ ਰਿਹਾ ਹੈ। ਉਸ ਦਾ ਬਿਆਨ ਅਜੇ ਦਰਜ ਨਹੀਂ ਕੀਤਾ ਗਿਆ ਕਿਉਂਕਿ ਮਰੀਜ਼ ਨੂੰ ਕੁਝ ਸਮਾਂ ਚਾਹੀਦਾ ਹੈ।
ਇਸ ਧਮਾਕੇ ‘ਤੇ ਬਿਆਨ ਦਿੰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਇਸ ਧਮਾਕੇ ‘ਚ ਭਾਰੀ ਮਾਤਰਾ ‘ਚ ਵਿਸਫੋਟਕ ਸੀ। ਇਸ ਸਬੰਧੀ ਐਨਆਈਏ ਜਾਂਚ ਜ਼ਰੂਰੀ ਹੈ। ਰਾਜ ਦੀ ਗ੍ਰਹਿ ਮੰਤਰੀ ਮਮਤਾ ਬੈਨਰਜੀ ਹੈ। ਮਮਤਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਅਸਫਲਤਾ ਹੈ।

8 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਣ…

ਰਾਜਸਥਾਨ, 2 ਅਕਤੂਬਰ: ਰਾਜਸਥਾਨ ਵਿੱਚ ਜੈਪੁਰ, ਜੋਧਪੁਰ, ਬੀਕਾਨੇਰ, ਹਨੂੰਮਾਨਗੜ੍ਹ, ਸ਼੍ਰੀਗੰਗਾਨਗਰ, ਬੂੰਦੀ, ਅਲਵਰ ਅਤੇ ਉਦੈਪੁਰ ਇਨ੍ਹਾਂ ਅੱਠ ਰੇਲਵੇ ਸਟੇਸ਼ਨਾਂ ਨੂੰ…

ਜਾਅਲੀ ਦਸਤਾਵੇਜ਼ਾਂ ‘ਤੇ ਗੈਰ-ਕਾਨੂੰਨੀ ਢੰਗ…

30 ਸਤੰਬਰ 2024 : ਬੰਗਲਾਦੇਸ਼ੀ ਪੋਰਨ ਸਟਾਰ…

ਬੈਂਗਲੁਰੂ ਕੋਰਟ ਨੇ ਵਿੱਤ ਮੰਤਰੀ…

ਬੈਂਗਲੁਰੂ : ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ…

ਕੈਨੇਡਾ ‘ਚ ਮਹਾਰਾਜਾ ਰਣਜੀਤ ਸਿੰਘ…

ਚੰਡੀਗੜ੍ਹ, 28 ਸਤੰਬਰ 2024 – ਕੈਨੇਡਾ ਦੇ…

Listen Live

Subscription Radio Punjab Today

Subscription For Radio Punjab Today

ਥਾਈਲੈਂਡ ‘ਚ ਸਕੂਲ ਬੱਸ ਨੂੰ ਲੱਗੀ ਅੱਗ,…

ਥਾਈਲੈਂਡ 1 ਅਕਤੂਬਰ : ਥਾਈਲੈਂਡ ਵਿੱਚ ਇੱਕ ਸਕੂਲ ਬੱਸ ਵਿੱਚ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ…

ਕੈਨੇਡਾ ‘ਚ ਮਹਾਰਾਜਾ ਰਣਜੀਤ ਸਿੰਘ…

ਚੰਡੀਗੜ੍ਹ, 28 ਸਤੰਬਰ 2024 – ਕੈਨੇਡਾ ਦੇ…

ਲਾਈਵ ਓਕ (ਯੂਬਾ ਸਿਟੀ) ਦੀਆਂ…

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਪੰਜਾਬੀ ਹੈਰੀਟੇਜ…

ਕੈਲੀਫੋਰਨੀਆ ਦੀ ਅਦਾਲਤ ‘ਚ ਬਰੂਦ…

ਸੈਕਰਾਮੈਂਟੋ,ਕੈਲੀਫੋਰਨੀਆ, 27 ਸਤੰਬਰ  (ਹੁਸਨ ਲੜੋਆ ਬੰਗਾ)- ਹਥਿਆਰਾਂ…

Our Facebook

Social Counter

  • 43083 posts
  • 0 comments
  • 0 fans