ਮਾਲੇਰਕੋਟਲਾ 14 ਸਤੰਬਰ : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਮੁਨੀਸ ਸਿੰਗਲ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਲਜੀਤ ਕੌਰ ਦੀ ਰਹਿਨੁਮਾਈ ਹੇਠ ਸਬ ਡਵੀਜਨ ਮਾਲੇਰਕੋਟਲਾ ਅਧੀਨ ਸਮੂਹ ਨਿਆਇਕ ਅਦਾਲਤ ਅਤੇ ਸਮੂਹ ਤਹਿਸੀਲ ਦਫ਼ਤਰਾਂ ਵਿਖੇ ਵੀ ਆਮ ਜਨਤਾ ਦੀ ਸਹੂਲਤ ਲਈ ਅੱਜ ਕੌਮੀ ਲੋਕ ਅਦਾਲਤ ਦਾ ਆਯੌਜਨ ਕੀਤਾ ਗਿਆ , ਜਿਸ ਵਿੱਚ ਗੈਰ ਰਾਜ਼ੀਨਾਮਾ ਯੋਗ ਫੌਜਦਾਰੀ ਕੇਸ਼ਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਦੀਵਾਨੀ ਅਤੇ ਮਾਲ(ਰੈਵਨਿਊ)ਕੇਸ ਲਏ ਗਏ ।
ਕੌਮੀ ਲੋਕ ਅਦਾਲਤ ਅਧੀਨ ਚਾਰ ਬੈਂਚ ਕੋਰਟ ਕੰਪਲੈਕਸ ਵਿਖੇ ਸਿਵਲ ਜੱਜ ਸੀਨੀਅਰ ਡਵੀਜ਼ਨ ਰੂਪਾ ਧਾਲੀਵਾਲ, ਸਿਵਲ ਜੱਜ ਜੂਨੀਅਰ ਡਵੀਜ਼ਨ ਵਿਸਵ ਗੁਪਤਾ, ਸਿਵਲ ਜੱਜ ਜੂਨੀਅਰ ਡਵੀਜਨ ਅਕਿੰਤਾ ਲੂੰਬਾ, ਅਤੇ ਸਿਵਲ ਜੱਜ ਜੂਨੀਅਰ ਡਵੀਜਨ ਜਿੰਦਰਪਾਲ ਸਿੰਘ ਅਧੀਨ 890 ਕੇਸ ਰੱਖੇ ਗਏ ਜ਼ਿਨ੍ਹਾਂ ਵਿੱਚੋਂ 457 ਕੇਸਾਂ ਦਾ ਨਿਪਟਾਰਾਂ ਕੀਤਾ ਗਿਆ ਅਤੇ ਕਰੀਬ 07 ਕਰੋੜ 83 ਲੱਖ 90 ਹਜਾਰ 517 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸੇ ਤਰ੍ਹਾਂ ਤਹਿਸੀਲ ਪੱਥਰ ਦੇ ਸਥਾਪਿਤ ਲੋਕ ਅਦਾਲਤਾ ਦੌਰਾਨ 4446 ਕੇਸਾਂ ਦਾ ਨਿਪਟਾਰਾ ਕੀਤਾ ਗਿਆ । ਇਸ ਗੱਲ ਦੀ ਜਾਣਕਾਰੀ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਰੂਪਾ ਧਾਲੀਵਾਲ ਨੇ ਦਿੱਤੀ ।
ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ