ਫਾਜ਼ਿਲਕਾ 14 ਸਤੰਬਰ- ਸਿਹਤ ਵਿਭਾਗ ਵਲੋ ਲੋਕਾਂ ਨੂੰ ਸਿਹਤ ਸਹੁਲਤਾਂ ਦੇਣ ਲਈ ਓ ਪੀ ਡੀ ਅਤੇ ਐਮਰਜੈਂਸੀ ਪੂਰੀ ਤਰਾ ਖੁੱਲੇ ਹਨ ਅਤੇ ਲੋਕਾਂ ਨੁੰ ਮਿਲ ਰਹੀ ਸਹੁਲਤਾਂ ਦਾ ਨਿਰੀਖਣ ਕਰਨ ਲਈ ਅੱਜ ਕਾਰਜ਼ ਕਾਰੀ ਸਿਵਲ ਸਰਜਨ ਡਾਕਟਰ ਏਰਿਕ ਵਲੋ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨਾਲ ਹਸਪਤਾਲ ਦਾ ਦੌਰਾ ਕੀਤਾ ਅਤੇ ਲੋਕਾਂ ਦਾ ਹਾਲ ਚਾਲ ਪੁੱਛਿਆ। ਉਨਾਂ ਕਿਹਾ ਕਿ ਐਮਰਜੈਂਸੀ 24 ਘੰਟੇ ਹੈ ਅਤੇ ਓ ਪੀ ਡੀ ਵਿੱਚ ਸਾਰੇ ਡਾਕਟਰ ਲੋਕਾਂ ਦੀ ਜਾਂਚ ਕਰ ਰਹੇ ਹਨ। ਉਨਾਂ ਨੇ ਅੱਜ ਰਜਿਸਟ੍ਰੇਸ਼ਨ ਕਾਉਂਟਰ, ਓ ਪੀ ਡੀ, ਐਮਰਜੈਂਸੀ ਅਤੇ ਵਾਰਡ ਦਾ ਦੌਰਾ ਕੀਤਾ। ਉਨਾਂ ਦੱਸਿਆ ਕਿ ਹਸਪਤਾਲ ਵਿਖੇ ਦਵਾਈਆਂ ਪੂਰੀਆਂ ਹਨ ਅਤੇ ਲੋਕਾਂ ਦੇ ਐਕਸ ਰੇ ਅਤੇ ਟੈਸਟ ਹੋ ਰਹੇ ਹਨ। ਉਨਾਂ ਦੱਸਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਐਮਰਜੈਂਸੀ ਅਤੇ ਲੇਬਰ ਰੂਮ ਵਿਖੇ ਸਟਾਫ ਨੂੰ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਮਰਿਜ਼ ਅਤੇ ਉਸਦੇ ਰਿਸ਼ਤੇਦਾਰ ਨੂੰ ਹਸਪਤਾਲ ਵਿਚ ਵਧੀਆ ਮਾਹੌਲ ਮਿਲੇ ਜਿਸ ਲਈ ਉਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਮੌਕੇ ਉਨਾਂ ਨਾਲ਼ ਡਾਕਟਰ ਅਰਪਿਤ ਗੁਪਤਾ, ਡਾਕਟਰ ਨਿਸ਼ਾਂਤ ਸੇਤੀਆ, ਡਾਕਟਰ ਵਿਕਾਸ ਗਾਂਧੀ, ਪਾਰਸ ਕਟਾਰੀਆ ਦਿਵੇਸ਼ ਕੁਮਾਰ ਨਾਲ ਮੌਜ਼ੂਦ ਸਨ।