ਦਿੱਲੀ, 14 ਸਤੰਬਰ- ਸ਼ੁੱਕਰਵਾਰ ਸ਼ਾਮ ਨੂੰ ਲੋਨੀ ਬਾਰਡਰ ਥਾਣਾ ਖੇਤਰ ਦੀ ਇੰਦਰਪੁਰੀ ਕਾਲੋਨੀ ‘ਚ ਅਜਿਹੀ ਖਬਰ ਸਾਹਮਣੇ ਆਈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੋ ਦਿਨ ਪਹਿਲਾਂ ਗਾਜ਼ੀਆਬਾਦ ਦੀ ਇੱਕ ਮਸ਼ਹੂਰ ਮਠਿਆਈ ਦੀ ਦੁਕਾਨ ਦੇ ਸਮੋਸੇ ਵਿੱਚ ਡੱਡੂ ਦੀ ਲੱਤ ਮਿਲਣ ਦੀ ਘਟਨਾ ਤੋਂ ਬਾਅਦ ਇੱਕ ਜੂਸ ਦੀ ਦੁਕਾਨ ‘ਤੇ ਪਿਸ਼ਾਬ ਵਿੱਚ ਮਿਲਾ ਕੇ ਵੇਚਣ ਦਾ ਇਲਜ਼ਾਮ ਸਾਹਮਣੇ ਆਇਆ ਹੈ।ਆਓ ਜਾਣਦੇ ਹਾਂ ਇਹ ਪੂਰੀ ਘਟਨਾ ਕਿਵੇਂ ਸਾਹਮਣੇ ਆਈ ਅਤੇ ਪੁਲਿਸ ਨੇ ਇਸ ਬਾਰੇ ਕੀ ਕਿਹਾ ਹੈ ਕਿ ਜੂਸ ‘ਚ ਪਿਸ਼ਾਬ ਮਿਲਾਉਣ ਦਾ ਕੰਮ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ‘ਚ ਇਕ ਨਾਬਾਲਗ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇੱਥੇ ਆਮਿਰ ਖਾਨ ਨਾਂ ਦੇ ਮੁਸਲਮਾਨ ਵਿਅਕਤੀ ਦੀ ‘ਖੁਸ਼ੀ ਜੂਸ ਐਂਡ ਸ਼ੇਕ’ ਨਾਂ ਦੀ ਦੁਕਾਨ ਹੈ। ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਹੋਇਆ, ਜਦੋਂ ਕੁਝ ਲੋਕ ਉਸ ਦੀ ਦੁਕਾਨ ‘ਤੇ ਜੂਸ ਪੀਣ ਪਹੁੰਚੇ। ਉਨ੍ਹਾਂ ਨੇ ਜੂਸ ਦਾ ਆਰਡਰ ਦਿੱਤਾ। ਆਰਡਰ ਮਿਲਣ ਤੋਂ ਬਾਅਦ ਆਮਿਰ ਨੇ ਜੂਸ ਤਿਆਰ ਕੀਤਾ ਅਤੇ ਫਿਰ ਲੁਕ-ਛਿਪ ਕੇ ਉਸ ‘ਚ ਯੂਰਿਨ ਮਿਲਾਉਣਾ ਸ਼ੁਰੂ ਕਰ ਦਿੱਤਾ। ਪਰ, ਇੱਕ ਗਾਹਕ ਨੇ ਉਸ ਨੂੰ ਵੇਖ ਲਿਆ।
ਇਸ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਆਮਿਰ ਨੂੰ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹੰਗਾਮਾ ਵਧਦੇ ਹੀ ਲੋਕ ਉਥੇ ਇਕੱਠੇ ਹੋ ਗਏ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਲੋਨੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਇੱਕ ਡੱਬੇ ਵਿੱਚ ਮਨੁੱਖੀ ਪਿਸ਼ਾਬ ਮਿਲਿਆ।
ਲੋਕਾਂ ਨੇ ਦੱਸਿਆ ਕਿ ਆਮਿਰ ਨੇ ਆਪਣਾ ਗੁਨਾਹ ਕਬੂਲ ਕਰਕੇ ਮੁਆਫੀ ਵੀ ਮੰਗ ਲਈ ਹੈ। ਏਸੀਪੀ ਭਾਸਕਰ ਵਰਮਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।