Menu

ਮਿਸ਼ਨ ਵਾਤਸੱਲਿਆ ਸਕੀਮ ਅਧੀਨ ਯੋਗ ਲੋੜਵੰਦ ਬੱਚਿਆ ਨੂੰ ਵਿੱਤੀ ਸਹਾਇਤਾ ਦੇਣ ਲਈ 16 ਅਗਸਤ ਤੋਂ 30 ਅਗਸਤ ਤੱਕ ਲਗਾਇਆ ਜਾ ਰਿਹਾ ਹੈ ਮੈਗਾ ਕੈਂਪ- ਡਿਪਟੀ ਕਮਿਸ਼ਨਰ

ਫਾਜ਼ਿਲਕਾ, 23 ਅਗਸਤ- ਮਿਸ਼ਨ ਵਾਤਸੱਲਿਆ ਸਕੀਮ ਅਧੀਨ 16 ਅਗਸਤ 2024 ਤੋ 30 ਅਗਸਤ 2024 ਤੱਕ ਵਿਸ਼ੇਸ਼ ਤੌਰ ਤੇ ਮੈਗਾ ਕੈਂਪ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜਿਲਕਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਜਾਣਕਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜਿਲਕਾ ਵੱਲੋ ਮਿਸ਼ਨ ਵਾਤਸੱਲਿਆ ਸਕੀਮ ਅਧੀਨ 18 ਸਾਲ ਤੱਕ ਦੇ ਲੋੜਵੰਦ ਬੱਚਿਆ, ਜੋ ਸਪਾਂਸਰਸ਼ਿਪ ਸਕੀਮ ਅਧੀਨ ਯੋਗ ਹਨ ਨੂੰ 4 ਹਜਾਰ ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਦਾ ਵਿੱਤੀ ਲਾਭ ਦਿੱਤਾ ਜਾਵੇਗਾ। ਲੋਕਾਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਾਲ ਹੀ ਕਿਹਾ ਹੈ ਕਿ ਲੋਕ ਇਸ ਯੋਜਨਾਂ ਦੇ ਫਾਰਮ ਭਰਨ ਵਾਲੇ ਕਿਸੇ ਏਂਜ਼ਟ ਤੋਂ ਸਾਵਧਾਨ ਰਹਿਣ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਦੇ ਦਫ਼ਤਰ ਨਾਲ ਹੀ ਸੰਪਰਕ ਕਰਨ। ਸਬੰਧਤ ਦਫ਼ਤਰ ਵੱਲੋਂ ਆਪਣੇ ਪੱਧਰ ਤੇ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ ਅਤੇ ਫਾਰਮ ਆਦਿ ਭਰੇ ਜਾਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ਼੍ਰੀਮਤੀ ਰੀਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਾਜਿਲਕਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਪ੍ਰਧਾਨਗੀ ਹੇਠ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਵੱਲੋ ਜਿਲ੍ਹੇ ਵਿਚ 18 ਸਾਲ ਤੱਕ ਦੇ ਅਜਿਹੇ ਬੱਚੇ ਜਿਨ੍ਹਾ ਦੀ ਮਾਤਾ ਵਿਧਵਾ/ ਤਲਾਕਸ਼ੁਦਾ ਹੋਵੇ ਜਾਂ ਪਰਿਵਾਰ ਵੱਲੋ ਲਵਾਰਿਸ ਛੱਡ ਦਿੱਤੇ ਗਏ ਹੋਂਣ, ਜਿਨ੍ਹਾ ਬੱਚਿਆ ਦੇ ਮਾਤਾ-ਪਿਤਾ ਜਾਨਲੇਵਾ/ ਖਤਰਨਾਕ ਬਿਮਾਰੀ ਦਾ ਸ਼ਿਕਾਰ ਹਨ।

ਮਾਤਾ-ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆ ਦੀ ਦੇਖਭਾਲ ਕਰਨ ਵਿਚ ਅਸਮੱਰਥ ਹਨ, ਜੇ.ਜੇ.ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇ ਕਿ ਬੇਘਰ, ਕੁਦਰਤੀ ਆਫਤ ਦਾ ਸ਼ਿਕਾਰ, ਬਾਲ ਮਜਦੂਰੀ, ਬਾਲ ਵਿਆਹ ਦਾ ਸ਼ਿਕਾਰ, ਤਸਕਰੀ ਪ੍ਰਭਾਵਿਤ, ਅਪਾਹਿਜ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚੇ, ਐੱਚ.ਆਈ.ਵੀ/ ਏਡਜ਼ ਨਾਲ ਪ੍ਰਭਾਵਿਤ ਬੱਚੇ, ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।

ਮਿਸ਼ਨ ਵਾਤਸੱਲਿਆ ਸਕੀਮ ਦੀ ਗਾਇਲਡਲਾਇਨਜ ਅਨੁਸਾਰ ਇਨ੍ਹਾ ਬੱਚਿਆ/ ਪਰਿਵਾਰ ਦੀ ਸ਼ਹਿਰੀ ਖੇਤਰ ਵਿਚ 96,000 ਰੁਪਏ ਅਤੇ ਗ੍ਰਾਮੀਣ ਖੇਤਰ ਵਿਚ 72,000 ਰੁਪਏ ਸਲਾਨਾ ਆਮਦਨ ਤੋ ਘੱਟ ਹੋਣੀ ਚਾਹੀਦੀ ਹੈ ਅਤੇ ਕਿਸੀ ਹੋਰ ਸਕੀਮ ਦਾ ਵਿਤੀ ਲਾਭ ਨਾ ਲੈ ਰਹੇ ਹੋਣ। ਇਸ ਸਕੀਮ ਅਤੇ ਕੈਂਪ ਸਬੰਧੀ ਜਿਆਦਾ ਜਾਣਕਾਰੀ ਲਈ ਮੋ. 81469-43002, 98727-06212, 94659- 0040 ਤੇ ਸੰਪਰਕ ਕੀਤਾ ਜਾਵੇ ਅਤੇ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਕਮਰਾ ਨੰ.405 ਏ, ਤੀਸਰੀ ਮੰਜਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜਿਲਕਾ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ…

ਪਟਨਾ, 17 ਜੁਲਾਈ-ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਹੈ। ਝਾਰਖੰਡ ਤੋਂ ਮੀਂਹ ਦਾ…

ਈ.ਡੀ. ਵੱਲੋਂ ਰਾਬਰਟ ਵਾਡਰਾ ਵਿਰੁੱਧ…

ਨਵੀਂ ਦਿੱਲੀ, 17 ਜੁਲਾਈ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ…

ਬੰਗਲਾਦੇਸ਼ ‘ਚ ਐਨਸੀਪੀ ਦੀ ਰੈਲੀ…

ਢਾਕਾ, 17 ਜੁਲਾਈ-ਬੰਗਲਾਦੇਸ਼ ਦੇ ਗੋਪਾਲਗੰਜ ਸ਼ਹਿਰ ਵਿੱਚ…

ਹਰਿਆਣਵੀ ਗਾਇਕ ਫਾਜ਼ਿਲਪੁਰੀਆ ‘ਤੇ ਗੋਲੀਬਾਰੀ…

ਹਰਿਆਣਾ, 17 ਜੁਲਾਈ : ਹਰਿਆਣਵੀ ਗਾਇਕ ਰਾਹੁਲ…

Listen Live

Subscription Radio Punjab Today

Subscription For Radio Punjab Today

ਇਰਾਕ: ਸ਼ਾਪਿੰਗ ਮਾਲ ’ਚ ਲੱਗੀ ਅੱਗ, 50…

ਬਗਦਾਦ, 17 ਜੁਲਾਈ-ਇਰਾਕ ਦੇ ਅਲ ਕਟੁ ਸ਼ਹਿਰ ਦੀ ਸੁਪਰਮਾਰਕੀਟ ਵਿੱਚ ਅੱਗ ਲੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਨ ਦੀ ਦੁੱਖਦਾਈ…

ਗੁਜਰਾਤੀ ਨੇ ਲਾਈ ਅਮਰੀਕਾ ‘ਚ…

ਅਮਰੀਕਾ, 17ਜੁਲਾਈ -ਅਮਰੀਕਾ  ਦੇ ਸੂਬੇ ਲੁਈਸਿਆਨਾ ਪੁਲਿਸ…

ਦਿੱਲੀ ਤੋਂ ਗੋਆ ਜਾ ਰਹੀ…

ਮੁੰਬਈ ,16 ਜੁਲਾਈ – ਦਿੱਲੀ ਤੋਂ ਗੋਆ…

ਸ਼ੁਭਾਂਸ਼ੂ ਸ਼ੁਕਲਾ  ਸਮੇਤ ਚਾਰ ਪੁਲਾੜ…

ਕੈਲੇਫੋਰਨੀਆ, 15 ਜੁਲਾਈ- ਸ਼ੁਭਾਂਸ਼ੂ ਸ਼ੁਕਲਾ  ਸਮੇਤ ਚਾਰ…

Our Facebook

Social Counter

  • 49517 posts
  • 0 comments
  • 0 fans