ਮਾਲੇਰਕੋਟਲਾ 07 ਅਗਸਤ :- ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਅੱਜ ਤੀਆਂ ਦੇ ਤਿਉਹਾਰ ਮੌਕੇ ਮਾਲੇਰਕੋਟਲਾ ਕਲੱਬ ਵਿਖੇ “ਮਾਲੇਰਕੋਟਲਾ ਲੇਡੀਜ਼ ਕਲੱਬ” ਵਲੋਂ ਵਿਆਹ ਦਾ ਮਾਹੌਲ ਸਿਰਜ ਕੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ,ਵਧੀਕ ਡਿਪਟੀ ਕਮਿਸ਼ਨਰ ਨਵਦੀਪ ਕੌਰ,ਐਸ.ਡੀ.ਐਮ.ਮਾਲੇਰਕੋਟਲਾ ਅਪਰਨਾ ਐਮ.ਬੀ.,ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਨੇ ਸੁਹਾਗਣਾਂ ਦੇ ਤਿਉਹਾਰ ਮੌਕੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ । ਇਸ ਮੌਕੇ ਐਸ.ਐਸ.ਪੀ. ਮਾਲੇਰਕੋਟਲਾ ਦੀ ਧਰਮ ਪਤਨੀ ਆਜਨਾ ਚਾਹਿਲ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ “ਮਾਲੇਰਕੋਟਲਾ ਲੇਡੀਜ਼ ਕਲੱਬ” ਦੇ ਆਹੁਦੇਦਾਰਾਂ ਅਤੇ ਜ਼ਿਲ੍ਹੇ ਦੀ ਸਮੁੱਚੀ ਆਵਾਮ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਅਮੀਰ ਅਤੇ ਵੰਨ-ਸੁਵੰਨੇ ਸੱਭਿਆਚਾਰ ‘ਤੇ ਮਾਣ ਕਰਦੇ ਹੋਏ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਰੱਖਣ ਲਈ ਆਪਣੇ ਰਵਾਇਤੀ ਤੌਰ ਤਰੀਕਿਆ ਨਾਲ ਤਿਉਹਾਰ ਮਨਾਉਂਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜ ਸਕਣ ।
ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਨਾ ਸਿਰਫ਼ ਖੁਸ਼ੀ ਮਿਲਦੀ ਹੈ, ਸਗੋਂ ਹੌਲੀ-ਹੌਲੀ ਅਲੋਪ ਹੋ ਰਹੇ ਪਹਿਰਾਵੇ ਅਤੇ ਰੀਤੀ-ਰਿਵਾਜਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਮੌਕੇ ਉਨ੍ਹਾਂ ਔਰਤਾਂ ਨੂੰ ਆਪਣੇ ਸੱਭਿਆਚਾਰ,ਵਿਰਸੇ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨੇੜਲਿਆਂ ਦੀ ਖੁਸ਼ੀ ਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ।ਪੌਦੇ ਹੀ ਹਨ ਜੋ ਸਾਡੇ ਪਰਿਵਾਰ ਨੂੰ ਪਲੀਤ ਹੋ ਰਹੇ ਵਾਤਾਵਰਣ ਅਤੇ ਭੂ-ਤਪਸ ਤੋਂ ਬਚਾ ਸਕਦੇ ਹਨ । ਇਸ ਲਈ ਤਿਉਹਾਰਾਂ ਅਤੇ ਹੋਰ ਖੁਸ਼ੀ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਜ਼ੋਰ ਦਿੱਤਾ ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਵਲੋਂ “ਮਾਲੇਰਕੋਟਲਾ ਲੇਡੀਜ਼ ਕਲੱਬ” ਦੇ ਮੈਂਬਰਾਂ ਨੂੰ ਸਜਾਵਟੀ ਪੌਦੇ ਵੀ ਤਕਸੀਮ ਕੀਤੇ । ਇਸ ਮੌਕੇ ਉਪ ਪ੍ਰਧਾਨ ਡਾਂ ਹਰਪ੍ਰੀਤ ਕੌਰ ਬੁਟਾਲੀਆਂ, ਰੋਮੀ ਆਹਲੂਵਾਲੀਆਂ, ਸਾਲੂ ਗੁਪਤਾ,ਹੇਮਾ ਕਿੰਗਰ, ਰੇਨੂੰ ਸਿੰਗਲਾ ਤੋਂ ਇਲਾਵਾ ਹੋਰ ਕਲੱਬ ਮੈਂਬਰ ਮੌਜੂਦ ਸਨ ।