ਬਠਿੰਡਾ, 7 ਅਗਸਤ (ਵੀਰਪਾਲ ਕੌਰ)-ਨਗਰ ਨਿਗਮ ਬਠਿੰਡਾ ਵੱਲੋਂ ਪ੍ਰਾਈਵੇਟ ਠੇਕੇਦਾਰਾ ਦੀ ਚਲਾਈ ਜਾ ਰਹੀ ਟੋਹ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਸਥਾਨਕ ਸਿਰਕੀ ਬਜ਼ਾਰ ਅਤੇ ਸਦਰ ਬਜ਼ਾਰ ਦੇ ਦੁਕਾਨਦਾਰਾਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵੱਖ ਵੱਖ ਦੁਕਾਨਦਾਰਾਂ ਨੇ ਆਪਣੇ ਆਪਣੇ ਏਰੀਏ ‘ਚ ਆ ਰਹੀਆਂ ਸਮੱਸਿਆਵਾਂ ਸਬੰਧੀ ਦਸਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਟ੍ਰੈਫਿਕ ਸੁਰੱਖਿਆ ਸੁਧਾਰਨ ਦੇ ਨਾਂਅ ‘ਤੇ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਤਹਿਤ ਕੁੱਝ ਬਜਾਰਾਂ ‘ਚ ਆਉਣ ਜਾਣ ਵਾਲੇ ਲੋਕਾਂ ਦੇ ਵਹੀਕਲ ਨਜਾਇਜ਼ ਢੰਗ ਨਾਲ ਟੋਹ ਕਰਕੇ ਜ਼ੁਰਮਾਨਾ ਵਸੂਲਿਆਂ ਜਾ ਰਿਹਾ ਹੈ,ਨਗਰ ਨਿਗਮ ਦੀ ਇਸ ਦੋਗਲੀ ਨੀਤੀ ਕਾਰਨ ਟ੍ਰੈਫਿਕ ਨੀਤੀ ‘ਚ ਸੁਧਾਰ ਹੋਣ ਦੀ ਬਜਾਏ ਹੋਰ ਮੰਦਾ ਹਾਲ ਹੈ, ਜਿਸਦਾ ਲੋਕਾਂ ‘ਚ ਭਾਰੀ ਰੋਸ ਹੈ।
ਸਮੂਹ ਦੁਕਾਨਦਾਰਾਂ ਨੇ ਨਗਰ ਨਿਗਮ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਟੋਹ ਵੈਨ ਸਿਸਟਮ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਆਂ ਕਿਹਾ ਕਿ ਜੇਕਰ ਇਹ ਬੰਦ ਨਾ ਕੀਤਾ ਗਿਆ ਤਾਂ ਉਹ ਇਸ ਨੀਤੀ ਖਿਲਾਫ ਵੱਡਾ ਸੰਘਰਸ਼ ਵਿੱਢਣਗੇ। ਇਸ ਮੌਕੇ ਰਾਜਨ ਸਿੰਗਲਾ, ਅਸ਼ਵਨੀ ਗਰਗ, ਪੰਕਜ ਜਿੰਦਲ, ਸਤਪਾਲ, ਦਵਰਜੀਤ ਠਾਕੁਰ, ਧੀਰਜ ਕੁਮਾਰ, ਸੰਜੀਵ ਕੁਮਾਰ, ਪੰਕਜ ਗਰਗ, ਅਮਿਤ ਕਪੂਰ, ਭੁਪਿੰਦਰ, ਸੁਦੇਸ਼ ਕੁਮਾਰ, ਰਵੀ ਕੁਮਾਰ, ਬੁੱਲਾ ਸ਼ਾਹ, ਦੇਵਾਸ਼ੀਸ਼ ਕਪੂਰ, ਸੰਜੀਵ ਗੋਇਲ, ਸੁਰਿੰਦਰ ਕੁਮਾਰ, ਅਸ਼ੋਕ ਗਰਗ, ਭੀਮ ਰਾਜ ਗਰਗ, ਵੇਦ ਪ੍ਰਕਾਸ਼ਬਾਂਸਲ, ਸੀਨੂ ਬਾਂਸਲ, ਰਾਜ ਕੁਮਾਰ ਗੋਇਲ, ਕ੍ਰਿਸ਼ਨ ਕੁਮਾਰ, ਸੁਧੀਰ ਬਾਂਸਲ, ਬਿੱਟੂ ਸਿਦੋੜੀਆ, ਰਾਜੀਵ, ਰਵੀ ਕੁਮਾਰ, ਸੰਦੀਪ ਅਗਰਵਾਲ, ਸ਼ਾਮ ਲਾਲ, ਓਮ ਪ੍ਰਕਾਸ਼, ਆਸੂ ਕੁਮਾਰ, ਸੋਨੂੰ ਮਹੇਸ਼ਵਰੀ, ਮਨੀਤ ਕੁਮਾਰ ਗੁਪਤਾ, ਸੋਹਨ ਲਾਲ, ਦਿਨੇਸ਼ ਅਰੋੜਾ, ਵਿਨੋਦ ਕੁਮਾਰ ਗੋਇਲ, ਰਾਜ ਕੁਮਾਰ ਗਰਗ, ਮਨੋਹਰ ਲਾਲ, ਸੰਜੀਵ ਸੈਣੀ, ਸਿੰਗਲਾ ਸੈਨੇਟਰੀ, ਬਾਧਵਾ ਸੇਲਜ਼, ਗੁਰੂ ਨਾਨਕ ਪਾਈਪ ਫੀਟਿੰਗ, ਸ਼੍ਰੀ ਰਾਮ ਮੋਟਰਜ, ਜਿੰਦਲ ਟ੍ਰੇਂਡਜ, ਗੋਇਲ ਹਾਰਵੇਅਰ, ਸਿੰਗਲਾ ਏਜੰਸੀ, ਗੁਪਤਾ ਇੰਟਪ੍ਰਾਈਜਜ, ਬਾਂਸਲ ਟ੍ਰੇਡਿੰਗ ਆਦਿ ਦੁਕਾਨਦਾਰ ਅਤੇ ਸ਼ਹਿਰਵਾਸੀ ਮੌਜ਼ੂਦ ਸਨ।