7 ਅਗਸਤ 2024 :ਪੈਰਿਸ ਓਲੰਪਿਕ ਤੋਂ 140 ਕਰੋੜ ਭਾਰਤੀਆਂ ਲਈ ਬੁਰੀ ਖ਼ਬਰ ਆਈ ਹੈ। ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਹੋ ਗਈ ਹੈ। ਇਸ ਤਰ੍ਹਾਂ 140 ਕਰੋੜ ਭਾਰਤੀਆਂ ਦੇ ਦਿਲ ਟੁੱਟ ਗਏ। ਵਿਨੇਸ਼ ਫੋਗਾਟ ਫਾਈਨਲ ਖੇਡਣ ਤੋਂ ਪਹਿਲਾਂ ਹੀ ਬਾਹਰ ਹੋ ਗਈ ਹੈ। ਓਲੰਪਿਕ ‘ਚ ਪਹਿਲਵਾਨ ਵਿਨੇਸ਼ ਫੋਗਾਟ ਹੁਣ ਕੁਸ਼ਤੀ ਦਾ ਫਾਈਨਲ ਮੁਕਾਬਲਾ ਨਹੀਂ ਖੇਡ ਸਕਣਗੇ। ਵਿਨੇਸ਼ ਫੋਗਾਟ ਦਾ ਕੁਝ ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਐਲਾਨਿਆ ਗਿਆ ਹੈ।