ਹੁਸ਼ਿਆਰਪੁਰ , 6 ਅਗਸਤ: ਸਕੂਲੀ ਵਿਦਿਆਰਥੀ ਨੂੰ ਖੜੀ ਟਰੇਨ ਉਪਰ ਚੜਕੇ ਰੀਲ ਬਨਾਉਣੀ ਮਹਿੰਗੀ ਪਈ, ਜਿਸ ਦੌਰਾਨ ਬਿਜ਼ਲੀ ਦੀਆਂ ਤਾਰਾਂ ‘ਚ ਲਪੇਟ ‘ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਟਾਂਡਾ ਉੜਮੁੜ ਦੇ ਰੇਲਵੇ ਸਟੇਸ਼ਨ ’ਤੇ ਇੱਕ ਵਿਦਿਆਰਥੀ ਜੋ ਰੀਲ ਬਣਾਉਣ ਲਈ ਟਰੇਨ ਉੱਪਰ ਚੜਿਆ ਤਾਂ ਤਾਰਾਂ ਨੇ ਨੌਜਵਾਨ ਨੂੰ ਅਪਣੀ ਲਪੇਟ ਵਿਚ ਲੈ ਲਿਆ, ਜਿਸ ਦੌਰਾਨ ਨੌਜਵਾਨ ਬੁਰੀ ਤਰ੍ਹਾਂ ਸੜ ਗਿਆ , ਜਿਸਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਇਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਹੈ।