Menu

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਨਮਾਨਿਤ : ਜਸਪ੍ਰੀਤ ਸਿੰਘ

ਬਠਿੰਡਾ, 31 ਜੁਲਾਈ (ਵੀਰਪਾਲ ਕੌਰ) : ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੇ ਆਗਾਮੀ ਸੀਜਨ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਜ਼ੀਰੋ ਬਰਨਿੰਗ ਨੂੰ ਮੁੱਖ ਰਖਦਿਆਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਬ ਡਵੀਜ਼ਨ ਤੇ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ  ਜਸਪ੍ਰੀਤ ਸਿੰਘ ਨੇ ਆਗਾਮੀ ਝੋਨੇ ਦੀ ਪਰਾਲੀ ਦੇ ਸਬੰਧ ਵਿਚ ਆਗਾਊਂ ਪ੍ਰਬੰਧਾਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।

ਇਸ ਦੌਰਾਨ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਆਗਾਮੀ ਝੋਨੇ ਦੇ ਸੀਜਨ ਦੌਰਾਨ ਪਰਾਲੀ ਦੀ ਜ਼ੀਰੋ ਬਰਨਿੰਗ ਸਬੰਧੀ ਸਰਕਾਰ ਦਾ ਟੀਚਾ ਹੈ। ਜਿਸ ਤਹਿਤ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੁਣ ਤੋਂ ਹੀ ਇਸ ਸਬੰਧੀ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਅਤੇ ਸੰਭਵ ਉਪਰਾਲੇ ਕੀਤੇ ਜਾਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਲਈ ਗੁਰੂ ਘਰਾਂ ’ਚ ਅਨਾਊਸਮੈਂਟਾਂ ਤੋਂ ਇਲਾਵਾ ਪਿੰਡਾਂ ’ਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ, ਨੁਕੜ ਨਾਟਕ ਮੋਬਾਇਲ ਵੈਨਾਂ ਰਾਹੀਂ ਪੈਂਫਲਟ ਵੰਡਣ ਅਤੇ ਦੀਵਾਰ ਪੇਂਟਿੰਗਾਂ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਦੇ ਨਿਪਟਾਰੇ ਤੇ ਇਸ ਦੀ ਸਾਂਭ-ਸੰਭਾਲ ਲਈ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਤੇ ਆਗਾਂਹ ਵਧੂ ਸੋਚ ਰੱਖਣ ਵਾਲੇ ਕਿਸਾਨਾਂ ਦਾ ਵੱਧ ਤੋਂ ਵੱਧ ਸਹਿਯੋਗ ਵੀ ਲਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਝੋਨੇ ਪਰਾਲੀ ਦੇ ਨਿਪਟਾਰੇ ਲਈ ਵਰਤੋਂ ਕੀਤੇ ਜਾਣ ਵਾਲੇ ਆਧੁਨਿਕ ਸੰਦਾਂ ਸਬੰਧੀ ਅਤੇ ਇਨ੍ਹਾਂ ਸੰਦਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਵੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਪਰਾਲੀ ਦੇ ਨਿਪਟਾਰੇ ਲਈ ਵਰਤੇ ਜਾਣ ਵਾਲੇ ਬੇਲਰਾਂ ਤੇ ਹੋਰ ਆਧੁਨਿਕ ਮਸ਼ੀਨਰੀ ਦੀ ਲਿਸਟ ਤਿਆਰ ਕਰਕੇ ਪਿੰਡ ਪੱਧਰ ਤੇ ਛੋਟੇ ਤੋਂ ਛੋਟੇ ਕਿਸਾਨ ਤੱਕ ਇਸ ਦੀ ਸਹੂਲਤ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਦਾ ਫ਼ਾਇਦਾ ਵੱਧ ਤੋਂ ਵੱਧ ਕਿਸਾਨ ਪ੍ਰਾਪਤ ਕਰ ਸਕਣ। ਇਸ ਮੌਕੇ ਉਨ੍ਹਾਂ ਸਮੂਹ ਅਧਿਕਾਰੀਆਂ ਕੋਲੋਂ ਝੋਨੇ ਦੀ ਪਰਾਲੀ ਦੀ ਹੋਰ ਵਧੀਆ ਢੰਗ ਨਾਲ ਕੀਤੀ ਜਾਣ ਵਾਲੀ ਸਾਂਭ-ਸੰਭਾਲ ਕਰਨ ਲਈ ਸੁਝਾਅ ਵੀ ਲਏ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਕਿ ਉਹ ਝੋਨੇ ਦੀ ਪਰਾਲੀ ਤੇ ਨਾੜ ਤੋਂ ਇਲਾਵਾ ਖੇਤਾਂ ਦੀਆਂ ਵੱਟਾਂ ਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਉਣ।

ਇਸ ਮੌਕੇ ਸਿਖਲਾਈ ਅਧੀਨ ਆਈਏਐਸ  ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਆਰ.ਟੀ.ਏ ਮੈਡਮ ਪੂਨਮ ਸਿੰਘ, ਐਸਡੀਐਮ ਰਾਮਪੁਰਾ  ਕੰਵਰਜੀਤ ਸਿੰਘ ਮਾਨ, ਐਸਡੀਐਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ  ਗੁਰਜੀਤ ਵਿਰਕ, ਸਮੂਹ ਬਲਾਕਾਂ ਦੇ ਬੀਡੀਪੀਓਜ਼, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

AR FARMTRAC

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…

ਚੰਡੀਗੜ੍ਹ, 18 ਜਨਵਰੀ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ਿਵ ਚਰਨ ਗੋਇਲ…

5 ਫਰਵਰੀ ਨੂੰ ਦਿੱਲੀ ਵਿੱਚ…

ਚੰਡੀਗੜ੍ਹ, 18 ਜਨਵਰੀ -ਪੰਜਾਬ ਦੇ ਮੁੱਖ ਮੰਤਰੀ…

ਚਾਚੇ ਨੇ 1500 ਰੁਪਏ ਪਿੱਛੇ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

Listen Live

Subscription Radio Punjab Today

Subscription For Radio Punjab Today

ਪੀ.ਸੀ.ਏ. ਫਰਿਜ਼ਨੋ ਵੱਲੋ ਲ਼ਾਸ ਏਂਜਲਸ ਫਾਇਰ ਲਈ…

20 ਜਨਵਰੀ 2025 : ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਲੰਘੇ ਐਤਵਾਰ ਪੀ.ਸੀ. ਏ. (ਪੰਜਾਬੀ ਕਲਚਰਲ ਐਸੋਸੀਏਸ਼ਨ)…

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

Our Facebook

Social Counter

  • 45173 posts
  • 0 comments
  • 0 fans