
ਗੱਲਬਾਤ ਕਰਦੇ ਹੋਏ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਓਹ ਲੋਕ ਜਿੰਨ੍ਹਾ ਨੂੰ ਪਾਰਟੀ ਨੇ ਮੰਤਰੀ, ਮੈਂਬਰ ਪਾਰਲੀਮੈਂਟ, ਵਿਧਾਇਕ ਅਤੇ ਹੋਰ ਕਈ ਉੱਚ ਅਹੁਦਿਆਂ ਨਾਲ ਨਿਵਾਜ਼ਿਆ ਓਸੇ ਪਾਰਟੀ ਦੀ ਪਿੱਠ ਵਿੱਚ ਛੁਰਾ ਖੋਭ ਗਏ। ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਹੋਏ ਓਹ ਕਿਸੇ ਦੇ ਵੀ ਸਕੇ ਨਹੀਂ ਹੋ ਸਕਦੇ। ਟਿੱਬੀ ਨੇ ਕਿਹਾ ਕਿ ਇਹ ਬਾਗੀ ਹੋਏ ਲੋਕ ਦੂਜੀਆਂ ਪਾਰਟੀਆਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਹਨ। ਓਹਨਾ ਕਿਹਾ ਕਿ ਕਿੰਨੀ ਹੈਰਾਨਗੀ ਹੈ ਕਿ ਇਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜ ਕੇ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਪ੍ਰਦੀਪ ਕਲੇਰ, ਜਿਸ ਨੇ ਗੁਰੂ ਸਾਹਿਬ ਦੇ ਪੰਨੇ ਗਲੀਆਂ ਵਿਚ ਖਿਲਾਰੇ ਓਸ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਲੋਕ ਗੁਰੂ ਸਾਹਿਬ ਦੇ ਦੋਖੀ ਨੂੰ ਹੀਰੋ ਬਣਾ ਰਹੇ ਹਨ ਓਹ ਖੁਦ ਵੀ ਦੋਖੀ ਹਨ।
ਜਥੇਦਾਰ ਟਿੱਬੀ ਨੇ ਕਿਹਾ ਕਿ ਸਮੁੱਚਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਓਹਨਾ ਕਿਹਾ ਕਿ ਲੋਕ ਮਤਲਬੀ ਅਤੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਲੋਕਾਂ ਨੂੰ ਮੂੰਹ ਨਹੀ ਲਾਉਣਗੇ। ਓਹਨਾ ਕਿਹਾ ਕਿ ਸੁਧਾਰ ਲਹਿਰ ਚਲਾ ਕੇ ਮੂਰਖ ਬਣਾਉਣ ਵਾਲੇ ਇਹ ਲੋਕ ਪਹਿਲਾਂ ਆਪਣਾ ਸੁਧਾਰ ਕਰਨ ਲੈਣ ਏਹੀ ਕਾਫੀ ਹੈ।ਇਸ ਮੌਕੇ ਚਮਕੌਰ ਸਿੰਘ ਟਿੱਬੀ ਦੇ ਨਾਲ ਮੇਜਰ ਸਿੰਘ ਸੋਢੀ ਵਾਲਾ, ਜੋਗਾ ਸਿੰਘ ਮੁਰਕਵਾਲਾ, ਜੱਜਬੀਰ ਸਿੱਧੂ, ਮਨਜੀਤ ਸਿੰਘ ਟਿੱਬੀ ਆਦਿ ਆਗੂ ਹਾਜ਼ਰ ਸਨ।