Menu

ਮੰਦਭਾਗੀ ਖਬਰ:ਕੈਨੇਡਾ ’ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਮੌਤ

29 ਜੁਲਾਈ- ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਨੇੜੇ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ। ਇਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ‘ਚ ਇੱਕ ਮੁੰਡਾ ਤੇ 2 ਕੁੜੀਆਂ ਸ਼ਾਮਿਲ ਹਨ।

ਜਾਣਕਾਰੀ ਅਨੁਸਾਰ ਸਮਾਣਾ ਦੇ ਮਾਸਟਰ ਭਰਪੂਰ ਸਿੰਘ ਅਤੇ ਉਨਾਂ ਦੀ ਪਤਨੀ ਸੁਚੇਤ ਕੌਰ ਨੇ ਆਪਣੀ ਬੱਚੀ ਰਸਮ ਦੀਪ ਕੌਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ। ਰਸਮ ਦੀਪ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਪਰਸੋਂ ਸ਼ਾਮ ਨੂੰ ਊਬਰ ਕਾਰ ਰਾਹੀਂ ਰਸਨਦੀਪ ਕੌਰ ਆਪਣੇ ਦੋ ਸਾਥੀ ਜੋ ਭੈਣ ਭਰਾ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਿਵਾਸੀ ਹਨ ਉਹ ਆਪਣੀ ਪੀਆਰ ਅਪਲਾਈ ਕਰਕੇ ਵਾਪਸ ਪਰਤ ਰਹੇ ਸੀ ਕਿ ਉਹਨਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੇ ਬਾਹਰ ਹੋ ਗਈ। ਇਸ ਹਾਦਸੇ ਵਿੱਚ ਤਿੰਨੇਂ ਬੱਚਿਆਂ ਦੀ ਮੌਤ ਹੋ ਗਈ। ਹਾਦਸਾਗ੍ਰਸਤ ਗੱਡੀ ਦਾ ਡ੍ਰਾਈਵਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।

ਰਸਮਦੀਪ ਕੌਰ ਦੇ ਤਾਇਆ ਅਤੇ ਮਾਮਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜੋ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਹਨ, ਉੱਥੇ ਜੇਕਰ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਜੇਕਰ ਬੱਚੇ ਦੀ ਮੌਤ ਹੁੰਦੀ ਹੈ ‘ਤਾਂ ਉਸ ਬੱਚੇ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਕਿ ਮਾਤਾ ਪਿਤਾ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ।

AR FARMTRAC

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…

ਚੰਡੀਗੜ੍ਹ, 18 ਜਨਵਰੀ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ਿਵ ਚਰਨ ਗੋਇਲ…

5 ਫਰਵਰੀ ਨੂੰ ਦਿੱਲੀ ਵਿੱਚ…

ਚੰਡੀਗੜ੍ਹ, 18 ਜਨਵਰੀ -ਪੰਜਾਬ ਦੇ ਮੁੱਖ ਮੰਤਰੀ…

ਚਾਚੇ ਨੇ 1500 ਰੁਪਏ ਪਿੱਛੇ…

ਚੰਡੀਗੜ੍ਹ, 13 ਜਨਵਰੀ, ਹਰਿਆਣਾ ਦੇ ਪਾਣੀਪਤ ‘ਚ ਇਕ…

PMਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ…

ਜੰਮੂ-ਕਸ਼ਮੀ : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ…

Listen Live

Subscription Radio Punjab Today

Subscription For Radio Punjab Today

ਪੀ.ਸੀ.ਏ. ਫਰਿਜ਼ਨੋ ਵੱਲੋ ਲ਼ਾਸ ਏਂਜਲਸ ਫਾਇਰ ਲਈ…

20 ਜਨਵਰੀ 2025 : ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਲੰਘੇ ਐਤਵਾਰ ਪੀ.ਸੀ. ਏ. (ਪੰਜਾਬੀ ਕਲਚਰਲ ਐਸੋਸੀਏਸ਼ਨ)…

ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ…

ਨਾਈਜੀਰੀਆ : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ…

ਵਰਜੀਨੀਆ ਵਿਧਾਨ ਸਭਾ ਦੀਆਂ ਵਿਸ਼ੇਸ਼…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਧਾਨ ਸਭਾ ਦੀਆਂ…

ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ…

8 ਜਨਵਰੀ 2025: ਆਸਟਰੇਲੀਅਨ ਟੂਰਿਸਟ ਟਾਪੂ ਤੋਂ…

Our Facebook

Social Counter

  • 45173 posts
  • 0 comments
  • 0 fans