ਜਲੰਧਰ, 17 ਜੁਲਾਈ -ਜਲੰਧਰਜ਼ਿਮਨੀ ਚੋਣਾਂ ਜਿੱਤ ਕੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਨੇਤਾ ਮਹੇਂਦਰ ਭਗਤ ਅੱਜ ਵਿਧਾਇਕੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ |ਸੂਤਰਾਂ ਮੁਤਾਬਕ ਅੱਜ ਦੁਪਹਿਰ 3 ਵਜੇ ਮਹੇਂਦਰ ਭਗਤ ਸਹੁੰ ਚੁੱਕਣਗੇ | ਜ਼ਿਕਰ ਏ ਖਾਸ ਹੈ ਕਿ ਸ਼ੀਤਲ ਅੰਗੁਰਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਜ਼ਿਮਨੀ ਚੋਣਾਂ ਹੋਈਆਂ ਸਨ |ਜਿਸ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੀ ਲੀਡ ਨਾਲ ਜਿੱਤੇ ਤੇ ਹੁਣ ਉਹ ਵਿਧਾਇਕੀ ਅਹੁਦੇ ਦੀ ਸਹੁੰ ਚੁੱਕਣਗੇ |ਜ਼ਿਕਰ ਕਰ ਦੇਈਏ ਕਿ ਚੋਣਾਂ ਦੇ ਪ੍ਰਚਾਰ ਦੌਰਾਨ CM ਮਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਮਹਿੰਦਰ ਭਗਤ ਜਿਤਦੇ ਹਨ ਤਾਂ ਉਨ੍ਹਾਂ ਨੂੰ ਮੰਤਰਾਲਾ ਵੀ ਦਿੱਤਾ ਜਾਵੇਗਾ |ਅਜਿਹੇ ਚ ਕਿਆਸ ਅਰਾਈਆਂ ਹਨ ਕਿ ਆਉਣ ਵਾਲੇ ਦਿਨਾਂ ਚ ਭਗਤ ਨੂੰ ਕੋਈ ਮੰਤਰੀ ਅਹੁਦਾਵੀ ਦਿੱਤਾ ਜਾਵੇਗਾ |