Menu

ਪੰਜਾਬ ਅੰਦਰ ਸੜ੍ਹਕੀ ਨੈਟਵਰਕ ਦੀ ਮਜ਼ਬੂਤੀ ਸਬੰਧੀ ਕੌਮੀ ਰਾਜਮਾਰਗ ਮੰਤਰੀ ਦੀ ਅਗਵਾਈ ਹੇਠ ਉਚ-ਪੱਧਰੀ ਮੀਟਿੰਗ

ਨਵੀਂ ਦਿੱਲੀ/ਚੰਡੀਗੜ੍ਹ, 16 ਜੁਲਾਈ- ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਬੀਤੀ ਸ਼ਾਮ ਸੂਬੇ ਵਿੱਚ ਸੜ੍ਹਕੀ ਨੈਟਵਰਕ ਦੇ ਬੁਨਿਆਦੀ ਢਾਂਚੇ ਨੂੰ ਹੋਰ ਸੁਧਾਰਨ ਲਈ ਸੂਬੇ ਵਿੱਚ ਪੈਂਦੇ ਕੌਮੀ ਰਾਜ ਮਾਰਗ ਪ੍ਰੋਜੈਕਟਾਂ ਬਾਰੇ ਨਵੀਂ ਦਿੱਲੀ ਵਿਖੇ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ਵਿੱਚ ਸ਼ਾਮਿਲ ਹੋਏ। ਰਾਜਮਾਰਗ ਅਤੇ ਟਰਾਂਸਪੋਰਟ ਬਾਰੇ ਕੇਂਦਰੀ ਮੰਤਰੀ  ਨਿਤਿਨ ਗਡਕਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ  ਅਜੈ ਟਮਟਾ,  ਹਰਸ਼ ਮਲਹੋਤਰਾ, ਕੇਂਦਰ ਅਤੇ ਰਾਜ ਦੇ ਪ੍ਰਬੰਧਕੀ ਸਕੱਤਰ, ਸੜ੍ਹਕੀ ਆਵਾਜਾਈ ਬਾਰੇ ਕੇਂਦਰੀ ਮੰਤਰਾਲੇ, ਐਨ.ਐਚ.ਏ.ਆਈ, ਪੰਜਾਬ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ, ਕੰਸੈਸ਼ਨੇਅਰ/ਠੇਕੇਦਾਰ ਅਤੇ ਕੰਨਸਲਟੈਂਟ ਆਦਿ ਮੌਜੂਦ ਸਨ।

ਸਮੀਖਿਆ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਵਿਖੇ ਮੌਜੂਦਾ ਸਮੇਂ 1438 ਕਿ.ਮੀ ਕੌਮੀ ਰਾਜਮਾਰਗਾਂ ਦੇ ਕੰਮ ਲਗਭੱਗ 45000 ਕਰੋੜ ਰੁਪਏ ਨਾਲ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾ ਨੂੰ ਨੇਪਰੇ ਚਾੜ੍ਹਨ ਲਈ ਐਕਊਆਇਰ ਕੀਤੀ ਜ਼ਮੀਨ ਦਾ ਕਬਜਾ ਜਲਦ ਤੋਂ ਜਲਦ ਮੁਹੱਇਆ ਕਰਵਾਉਣ, ਮੁਆਵਜਾ ਰਾਸ਼ੀ ਦੀ ਵੰਡ ਪ੍ਰਕ੍ਰਿਆ ਹੋਰ ਤੇਜ਼ ਕਰਨ, ਜੰਗਲਾਤ ਦੀ ਐਕਊਆਇਰ ਕੀਤੀ ਜ਼ਮੀਨ ਦੇ ਬਦਲ ਵਿੱਚ ਦੇਣ ਲਈ ਗੈਰ-ਜੰਗਲਾਤ ਜ਼ਮੀਨ ਦਾ ਲੈਂਡ ਬੈਂਕ ਤਿਆਰ ਕਰਨ ਅਤੇ ਥਰਮਲ ਪਾਵਰ ਪਲਾਂਟਾਂ ਤੋਂ ਰਾਖ ਦੀ ਉਪਲੱਬਧਤਾ ਆਦਿ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਕੁਝ ਪ੍ਰੋਜੈਕਟਾਂ ਲਈ ਲੌੜੀਂਦੀ ਭੌਂ ਪ੍ਰਾਪਤੀ ਨਾ ਹੋਣ ਕਾਰਨ ਹੋ ਰਹੀ ਦੇਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇੰਨ੍ਹਾਂ ਦਾ ਜਲਦੀ ਹੱਲ ਕੱਢਣ ਦੀ ਲੋੜ ਤੇ ਜੋਰ ਦਿੱਤਾ ਗਿਆ।

ਕੇਂਦਰੀ ਮੰਤਰੀ ਵਲੋਂ ਪੰਜਾਬ ਸਰਕਾਰ ਨਾਲ ਸਬੰਧਤ ਸਾਂਝੇ ਕੀਤੇ ਗਏ ਮੁੱਦਿਆਂ ਬਾਰੇ ਲੋਕ ਨਿਰਮਾਣ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਇੰਨ੍ਹਾਂ ਸਾਰੇ ਮਾਮਲਿਆਂ ਨੂੰ ਸਮਾਂ-ਬੱਧ ਤਰੀਕੇ ਨਾਲ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਤਾਂ ਜੋ ਸੂਬੇ ਵਿੱਚ ਲੋਕਾਂ ਦੀ ਸਹੂਲਤ ਲਈ ਆਵਾਜਾਈ ਨੂੰ ਹੋਰ ਸੁਖਾਵਾਂ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਵਿੱਚ ਰਾਜ ਮਾਰਗਾਂ ਨੂੰ ਹੋਰ ਚੰਗੇ ਢੰਗ ਨਾਲ ਜੋੜਨ ਅਤੇ ਸੜ੍ਹਕ ਸੁਰੱਖਿਆ ਨੂੰ  ਸੁਧਾਰਨ ਲਈ ਖਾਨ-ਕੋਟ ਵਿਖੇ ਵਹਿਕਲਰ ਅੰਡਰ ਪਾਸ (ਵੀ.ਯੂ.ਪੀ) ਉਸਾਰਣ ਆਦਿ ਪ੍ਰੋਜੈਕਟ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ।

ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੇ…

14 ਫਰਵਰੀ 2025-: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਹੋਣ ਤੋਂ ਬਾਅਦ ਦੁਨੀਆਂ…

ਸਤੇਂਦਰ ਜੈਨ ਦੀਆਂ ਵਧੀਆਂ ਮੁਸ਼ਕਲਾਂ…

ਨਵੀਂ ਦਿੱਲੀ,  : ਆਮ ਆਦਮੀ ਪਾਰਟੀ ਦੇ…

ਸੁਪਰੀਮ ਕੋਰਟ ਨੇ IAS ਟ੍ਰੇਨੀ…

ਨਵੀਂ ਦਿੱਲੀ, 14 ਫਰਵਰੀ- ਸੁਪਰੀਮ ਕੋਰਟ ਨੇ…

ਭਾਰਤ ਤੇ ਅਮਰੀਕਾ ਨੇ ਆਪਸੀ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ…

Listen Live

Subscription Radio Punjab Today

Subscription For Radio Punjab Today

ਭਾਰਤ ਤੇ ਅਮਰੀਕਾ ਨੇ ਆਪਸੀ ਸਹਿਯੋਗ ਵਧਾਉਣ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ ਸਹਿਯੋਗ ਦੇ ਮੁੱਖ ਥੰਮ੍ਹਾਂ – ਰੱਖਿਆ, ਨਿਵੇਸ਼ ਅਤੇ ਵਪਾਰ, ਊਰਜਾ ਸੁਰੱਖਿਆ, ਤਕਨਾਲੋਜੀ…

ਸੰਘੀ ਜੱਜ ਵੱਲੋਂ ਮੁਲਾਜ਼ਮਾਂ ਦੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਾਸਾਚੂਸੈਟਸ ਦੀ ਇਕ ਅਦਾਲਤ…

ਅਮਰੀਕਾ ਤੇ ਭਾਰਤ ਵਿਚਾਲੇ ਟੈਕਸ,…

ਸੈਕਰਾਮੈਂਟੋ,ਕੈਲਫੋਰਨੀਆ (ਹੁਸਨ ਲੜੋਆ ਬੰਗਾ)-ਸਾਂਸਦ  ਥਾਨੇਦਾਰ ਨੇ ਪ੍ਰਧਾਨ…

ਅਮਰੀਕਾ ‘ਚੋਂ ਕੱਢੇ ਜਾ ਸਕਦੇ…

13 ਫਰਵਰੀ -ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼…

Our Facebook

Social Counter

  • 45577 posts
  • 0 comments
  • 0 fans