ਨਵੀਂ ਦਿੱਲੀ, 16 ਜੁਲਾਈ 2024 : ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰਾਂ ਨੂੰ ਦਿੱਲੀ ਦੇ ਪੋਰਸ਼ ਇਲਾਕੇ ਵਿੱਚ ਆਪਣੇ ਸਰਕਾਰੀ ਬੰਗਲਿਆਂ ਨੂੰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਨੇ। ਕੇਂਦਰੀ ਮਕਾਨ ਤੇ ਸ਼ਹਿਰੀ ਵਿਕਾਸ ਮਾਮਲਿਆਂ ਬਾਰੇ ਮੰਤਰਾਲਾ ਦੇ ਸੂਤਰਾਂ ਅਨੁਸਾਰ ਨੋਟਿਸ ਪਬਲਿਕ ਬ੍ਰਹਮਸਿਸ ਐਕਟ ਅਧੀਨ ਜਾਰੀ ਕੀਤੇ ਗਏ ਨੇ। ਨਿਯਮਾਂ ਮੁਤਾਬਿਕ ਸਾਬਕਾ ਸੰਸਦ ਮੈਂਬਰਾਂ ਨੂੰ ਪਿਛਲੀ ਲੋਕ ਸਭਾ ਦਾ ਕਾਰਜਕਾਲ ਖਤਮ ਹੋਣ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਹੁੰਦਾ ਹੈ। ਹੁਣ ਤੱਕ 200 ਤੋਂ ਵੱਧ ਸਾਬਕਾ ਸਾਂਸਦਾਂ ਨੂੰ ਸਰਕਾਰੀ ਬੰਗਲਿਆਂ ਚ ਲੋੜ ਤੋਂ ਵੱਧ ਸਮੇਂ ਲਈ ਪ੍ਰਵਾਸ ਕਰਨ ਤੇ ਇਹ ਨੋਟਿਸ ਜਾਰੀ ਕੀਤੇ ਗਏ ਨੇ। ਇਹਨਾਂ ਸਾਬਕਾ ਸੰਸਥਾ ਨੂੰ ਛੇਤੀ ਤੋਂ ਛੇਤੀ ਆਪਣੀ ਬੰਗਲੇ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਹੈ।