Menu

ਅਕਾਲੀ ਦਲ ਵਲੋਂ ਏ. ਡੀ. ਪੀ. ਪ੍ਰਸ਼ਟ ਪੱਤਰ ਲੀਕ ਹੋਣ ਦੀ ਸਵਤੰਤਰ ਜਾਂਚ ਕੀਤੇ ਜਾਣ ਦੀ ਮੰਗ

ਚੰਡੀਗੜ੍ਹ, 10 ਜੁਲਾਈ –ਸ਼੍ਰੋਮਣੀ ਅਕਾਲੀ ਦਲ ਨੇ  ਪੰਜਾਬ ਵਿਚ ਖੇਤੀ ਵਿਕਾਸ ਅਧਿਕਾਰੀਆਂ (ਏ. ਡੀ. ਓਜ਼) ਦੀ ਚੋਣ ਲਈ ਪ੍ਰਸ਼ਨ ਪੱਤਰ ਲੀਕ ਹੋਣ ਦੀ ਸਵਤੰਤਰ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਮੀਦਵਾਰਾਂ ਵਲੋਂ ਲਾਏ ਗਏ ਦੋਸ਼ਾਂ ਦੇ ਬਾਵਜੂਦ ਭਰਤੀ ਪ੍ਰੀਖਿਆ ਨੂੰ ਰੱਦ ਕਰਨ ਕਰਨ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪੇਪਰ ਲੀਕ ਕਰਨ ਲਈ 32 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਉਨ੍ਹਾਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਈ ਮੇਲ ਕੀਤਾ, ਇਥੇ ਤੱਕ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵੀ ਮੰਗ ਪੱਤਰ ਸੌਂਪਿਆ ਪਰ ਸਰਕਾਰ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੇਪਰ ਮੁੜ ਕਰਵਾਇਆ ਜਾਵੇ ਅਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬੇਹੱਦ ਬਦਕਿਸਮਤੀ ਦੀ ਗੱਲ ਹੈ ਕਿ ਚਾਰ ਸਾਲ ਦੇ ਅੰਤਰਾਲ ਤੋਂ ਬਾਅਦ 200 ਏ. ਡੀ. ਓਜ਼ ਦੀ ਭਰਤੀ ਵਾਲਾ ਪੇਪਰ ਲੀਕਾ ਹੋ ਗਿਆ।

ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਪ੍ਰੀਖਿਆ ਪ੍ਰਕਿਰਿਆ ਦੀ ਅਖੰਡਤਾ ਘੱਟ ਹੋਈ ਬਲਕਿ ਪੇਪਰ ਆਯੋਜਿਤ ਕਰਨ ਵਾਲੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ. ਪੀ. ਐਸ. ਸੀ.) ਵਿਚ ਲੋਕਾਂ ਦਾ ਵਿਸ਼ਵਾਸ਼ ਵੀ ਖਤਮ ਹੋ ਗਿਆ। ਇਸ ਤੋਂ ਪਹਿਲਾਂ ਵੀ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ. ਵਿਚ ਪ੍ਰਵੇਸ਼ ਲਈ ਯੋਗਤਾ ਲਈ ਪ੍ਰੀਖਿਆ ਅਤੇ ਯੂ. ਜੀ. ਸੀ. ਨੈਟ ਪ੍ਰੀਖਿਆ ਸਮੇਤ ਕਈ ਪੇਪਰ ਲੀਕ ਹੋ ਚੁੱਕੇ ਹਨ। ਇਹ ਵਿਦਿਆਰਥੀਆਂ ਲਈ ਬਹੁਤ ਵੱਡਾ ਝਟਕਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਵਿਚ ਅਸੁਰੱਖਿਆ ਅਤੇ ਅਸ਼ਾਂਤੀ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅੱਗੇ ਵਧਾਉਣ ਦਾ ਇਕਮਾਤਰ ਤਰੀਕਾ ਯੋਗਤਾ ਹੈ ਪਰ ਪੇਪਰ ਲੀਕ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੇਪਰ ਲੀਕ ਦੀ ਸਵਤੰਤਰ ਅਤੇ ਨਿਰਪੱਖ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਬਣਦੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ…

ਭੋਪਾਲ, 14 ਮਈ-ਮੱਧ ਪ੍ਰਦੇਸ਼ ਹਾਈ ਕੋਰਟ ਨੇ  ਬੁੱਧਵਾਰ ਨੂੰ ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ ਦੇ ਮਾਮਲੇ ਵਿੱਚ…

ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ…

ਦਿੱਲੀ, 14 ਮਈ : ਦੇਸ਼ ਦੀ ਸਿਖਰਲੀ…

ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ…

ਨਵੀਂ ਦਿੱਲੀ, 14 ਅਪ੍ਰੈਲ- ਸੂਤਰਾਂ ਦੇ ਹਵਾਲੇ…

ਭਾਰਤ ਨੇ ਚੀਨ ਦੇ ਗਲੋਬਲ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ…

Listen Live

Subscription Radio Punjab Today

Subscription For Radio Punjab Today

ਭਾਰਤ ਨੇ ਚੀਨ ਦੇ ਗਲੋਬਲ ਟਾਈਮਜ਼ ਤੇ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ…

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ…

ਵਿਸ਼ੇਸ਼ ਅਦਾਲਤ ਨੇ NIA ਨੂੰ…

ਦਿੱਲੀ, 1 ਮਈ : ਵਿਸ਼ੇਸ਼ ਐਨਆਈਏ ਅਦਾਲਤ…

ਅਮਰੀਕਾ-ਬਜੁਰਗ ਨਾਲ ਧੋਖਾਧੜੀ ਦੇ ਦੋਸ਼…

ਅਮਰੀਕਾ: ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ…

Our Facebook

Social Counter

  • 47989 posts
  • 0 comments
  • 0 fans