Menu

ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ‘ਚ ਈਡੀ ਨੇ ਰਾਉਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਕੀਤੀ ਦਾਖ਼ਲ

ਨਿਵੀਂ ਦਿੱਲੀ, 10 ਜੁਲਾਈ: ਦਿੱਲੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘਪਲੇ ਦੇ ਮਾਮਲੇ ਵਿੱਚ ਈਡੀ ਨੇ ਰਾਉਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਚਾਰਜਸ਼ੀਟ ‘ਚ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਵੀ ਦੋਸ਼ੀ ਬਣਾਇਆ ਹੈ। ਚਾਰਜਸ਼ੀਟ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ  ਨੂੰ ਘੁਟਾਲੇ ਵਿੱਚ ਕਿੰਗਪਿਨ ਅਤੇ ਸਾਜ਼ਿਸ਼ਕਰਤਾ ਦੱਸਿਆ ਹੈ। ਇੰਨਾ ਹੀ ਨਹੀਂ, ਈਡੀ (ED) ਨੇ ਦਾਅਵਾ ਕੀਤਾ ਹੈ ਕਿ ਉਹ ਗੋਆ ਚੋਣਾਂ ਵਿੱਚ ਰਿਸ਼ਵਤ ਦੇ ਪੈਸੇ ਦੀ ਵਰਤੋਂ ਬਾਰੇ ਵੀ ਜਾਣੂ ਸੀ।

ਚਾਰਜਸ਼ੀਟ ‘ਚ ਅਰਵਿੰਦ ਕੇਜਰੀਵਾਲ ਅਤੇ ਦੋਸ਼ੀ ਵਿਨੋਦ ਚੌਹਾਨ ਵਿਚਾਲੇ ਵਟਸਐਪ ਚੈਟ ਦਾ ਵੇਰਵਾ ਦਿੱਤਾ ਗਿਆ ਹੈ। ਦੋਸ਼ ਹੈ ਕਿ ਕੇ ਕਵਿਤਾ ਦੇ ਪੀਏ ਨੇ ਵਿਨੋਦ ਦੇ ਜ਼ਰੀਏ ਗੋਆ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ 25.5 ਕਰੋੜ ਰੁਪਏ ਭੇਜੇ ਸਨ। ਈਡੀ ਦਾ ਕਹਿਣਾ ਹੈ ਕਿ ਚੈਟ ਤੋਂ ਸਾਫ਼ ਹੈ ਕਿ ਵਿਨੋਦ ਚੌਹਾਨ ਦੇ ਅਰਵਿੰਦ ਕੇਜਰੀਵਾਲ ਨਾਲ ਚੰਗੇ ਸਬੰਧ ਸਨ।

ਮੰਗਲਵਾਰ ਨੂੰ ਅਦਾਲਤ ਨੇ ਈਡੀ ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਨੂੰ 12 ਜੁਲਾਈ ਲਈ ਸੰਮਨ ਭੇਜੇ। ਸ਼ਰਾਬ ਨੀਤੀ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਨੇ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹੈ। ਅਦਾਲਤ ਨੇ ਉਨ੍ਹਾਂ ਨੂੰ 12 ਜੁਲਾਈ ਨੂੰ ਕੇਜਰੀਵਾਲ ਨੂੰ ਨਿੱਜੀ ਤੌਰ ‘ਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਚਾਰਜਸ਼ੀਟ ਵਿੱਚ ਈਡੀ ਨੇ ਅਪਰਾਧ ਦੀ ਕਾਰਵਾਈ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਵਿਨੋਦ ਚੌਹਾਨ ਦੇ ਮੋਬਾਈਲ ਵਿੱਚੋਂ ਹਵਾਲਾ ਨੋਟ ਨੰਬਰ ਦੇ ਕਈ ਸਕਰੀਨ ਸ਼ਾਟ ਬਰਾਮਦ ਕੀਤੇ ਗਏ ਹਨ, ਜੋ ਪਹਿਲਾਂ ਵੀ ਇਨਕਮ ਟੈਕਸ ਵੱਲੋਂ ਬਰਾਮਦ ਕੀਤੇ ਗਏ ਸਨ। ਇਹ ਸਕਰੀਨ ਸ਼ਾਟ ਦਿਖਾਉਂਦੇ ਹਨ ਕਿ ਕਿਵੇਂ ਵਿਨੋਦ ਚੌਹਾਨ ਅਪਰਾਧ ਦੀ ਕਮਾਈ ਨੂੰ ਹਵਾਲਾ ਰਾਹੀਂ ਦਿੱਲੀ ਤੋਂ ਗੋਆ ਵਿੱਚ ਤਬਦੀਲ ਕਰ ਰਿਹਾ ਸੀ। ਇਸ ਪੈਸੇ ਦੀ ਵਰਤੋਂ ਆਮ ਆਦਮੀ ਪਾਰਟੀ ਨੇ ਗੋਆ ਚੋਣਾਂ ਵਿੱਚ ਕੀਤੀ ਸੀ। ਉਥੇ ਮੌਜੂਦ ਚੰਨਪ੍ਰੀਤ ਸਿੰਘ ਹਵਾਲਾ ਰਾਹੀਂ ਗੋਆ ਪਹੁੰਚਣ ਵਾਲੇ ਪੈਸਿਆਂ ਦਾ ਪ੍ਰਬੰਧ ਕਰ ਰਿਹਾ ਸੀ।

ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ…

ਚੰਡੀਗੜ੍ਹ, 18 ਜੁਲਾਈ- ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।…

ਲੰਡਨ ਤੋਂ ਭਾਰਤ ਲਿਆਂਦਾ ਗਿਆ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ…

ਹਰਿਆਣਾ ਬਾਰਡਰ ‘ਤੇ ਕਿਸਾਨਾਂ ਨੂੰ…

ਨਵੀਂ ਦਿੱਲੀ, 18 ਜੁਲਾਈ- ਹਰਿਆਣਾ-ਪੰਜਾਬ ਸਰਹੱਦ ਦੇ…

Listen Live

Subscription Radio Punjab Today

ਲੰਡਨ ਤੋਂ ਭਾਰਤ ਲਿਆਂਦਾ ਗਿਆ ਸ਼ਿਵਾ ਜੀ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬਾਘ ਦਾ ਪੰਜਾ  ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਭਾਰਤ ਦੀ ਵਿੱਤੀ…

ਓਹਾਇਓ ਵਿੱਚ ਪੈਨ ਅਮਰੀਕਨ ਮਾਸਟਰ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ…

ਫਰਿਜਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ  / ਕੁਲਵੰਤ…

ਰਾਜ ਸਿੰਘ ਬਦੇਸ਼ਾ ਬਣੇ ਅਮਰੀਕਾ…

13 ਜੁਲਾਈ 2024 : ਰਾਜ ਸਿੰਘ ਬਦੇਸ਼ਾ…

Our Facebook

Social Counter

  • 41566 posts
  • 0 comments
  • 0 fans