Menu

ਰਾਸ਼ਟਰੀ ਪੱਧਰ ‘ਤੇ ਅਨੁਸੂਚਿਤ ਜਾਤੀ ਵਰਗਾਂ ਦੇ ਨਾਲ ਹੁੰਦੇ ਧੱਕੇਸ਼ਾਹੀ ਦੇ ਮੁੱਦੇ ‘ਤੇ ਬਸਪਾ ਲੜੇਗੀ ਜਲੰਧਰ ਪੱਛਮੀ ਜ਼ਿਮਨੀ ਚੋਣ

ਚੰਡੀਗੜ੍ਹ, 19 ਜੂਨ- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਬਹੁਜਨ ਸਮਾਜ ਪਾਰਟੀ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਲੜੇਗੀ।

ਬਹੁਜਨ ਸਮਾਜ ਪਾਰਟੀ ਦੇ ਸਮੁੱਚੇ ਵਰਕਰ ਅਤੇ ਸਮਰਥਕ ਇਸ ਚੋਣ ਦੇ ਵਿੱਚ ਹਿੱਸਾ ਲੈਣਗੇ।  ਅੱਜ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ  ਨਾਲ ਲਖਨਊ ਵਿਖੇ ਮੀਟਿੰਗ ਕੀਤੀ ਅਤੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਮੌਕੇ ਗੜੀ ਨੇ  ਕਿਹਾ ਕਿ ਪੰਜਾਬ ਵਿੱਚ ਅਤੇ ਰਾਸ਼ਟਰੀ ਪੱਧਰ ‘ਤੇ ਅਨੁਸੂਚਿਤ ਜਾਤੀ ਵਰਗਾਂ ਦੇ ਨਾਲ ਹੁੰਦੇ ਧੱਕੇਸ਼ਾਹੀ ਦੇ ਮੁੱਦੇ ‘ਤੇ ਇਹ ਉਪ ਚੋਣ ਲੜੀ ਜਾਵੇਗੀ। ਕਾਂਗਰਸ ਪਾਰਟੀ ਜਿਸਨੇ ਵੱਡੇ ਪੱਧਰ ਉੱਤੇ ਝੂਠਾ ਪ੍ਰਚਾਰ ਸੰਵਿਧਾਨ ਬਚਾਓ ਦੇ ਨਾਮ ਤੇ ਕੀਤਾ ਅਤੇ ਆਪਣਾ ਚਿਹਰਾ ਮੋਹਰਾ ਦਲਿਤ ਆਗੂ  ਮਲਕਾਅਰਜਨ ਖੜਗੇ ਨੂੰ ਬਣਾਇਆ। ਇਸੀ ਕਾਂਗਰਸ ਨੇ ਦੇਸ਼ ਭਰ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀਆਂ ਵੋਟਾਂ ਬਟੋਰਨ ਤੋਂ ਬਾਅਦ ਜਿਸ ਤਰੀਕੇ ਨਾਲ ਦਲਿਤ ਭਾਈਚਾਰੇ ਦੇ ਮਲਕਾਅਰਜਨ ਖੜਗੇ ਨੂੰ ਖੁੱਡੇ ਲਾਈਨ ਲਗਾਕੇ ਗਾਂਧੀ ਪਰਿਵਾਰ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬੀਬੀ ਸੋਨੀਆ ਗਾਂਧੀ ਦੇ ਬਣਨ ਦਾ ਐਲਾਨ ਕੀਤਾ ਹੈ, ਇਹ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਧੱਕਾ ਹੈ।

ਇਹੀ ਧੱਕਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਕਿਸੇ ਜਮਾਨੇ ਵਿੱਚ ਮਹਾਰਾਸ਼ਟਰ ਦੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਕੇ ਮਹਾਰਾਸ਼ਟਰ ਸਰਕਾਰ ਕਾਂਗਰਸ ਦੀ ਬਣਾਉਣ ਲਈ ਵਰਤਿਆ ਅਤੇ ਕਾਂਗਰਸ ਦੀ ਸਰਕਾਰ ਬਣਾਕੇ ਸ਼ਿੰਦੇ  ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਹਟਾਕੇ ਮਹਾਰਾਸ਼ਟਰ ਦੀ ਰਾਜਨੀਤੀ ਚੋਂ ਬਾਹਰ ਕਰ ਦਿੱਤਾ ਸੀ, ਇਹੀ ਬਦਸਲੂਕੀ ਅੱਜ ਮਲਕਾਅਰਜਨ ਖੜਗੇ ਨਾਲ ਕੀਤੀ ਗਈ।

ਇਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਅੱਜ ਤੱਕ ਚੇਅਰਮੈਨ ਨਹੀਂ ਲਗਾਇਆ, ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਨਹੀਂ ਕੀਤੀ। ਪੋਸਟ ਮੈਟਰਿਕ ਸਕਾਲਰਸ਼ਿਪ ਦੇ ਲਾਭਪਾਤਰੀ ਵਿਦਿਆਰਥੀਆਂ ਦੀ ਗਿਣਤੀ ਘੱਟਕੇ ਇਕ ਲੱਖ ਦੇ ਕਰੀਬ ਰਹਿ ਚੁੱਕੀ ਹੈ। ਰਾਜਸਭਾ ਦੇ ਸੱਤ ਮੈਂਬਰਾਂ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਭਾਈਚਾਰੇ ਦਾ ਮੈਂਬਰ ਨਹੀਂ ਲਗਾਇਆ।

ਅਰਵਿੰਦ ਕੇਜਰੀਵਾਲ ਦੀ ਦਿੱਤੀ ਗਈ ਗਰੰਟੀ ਅਨੁਸਾਰ ਅਨੁਸੂਚਿਤ ਜਾਤੀ ਤੇ ਵਿਦਿਆਰਥੀਆਂ ਲਈ ਨਾ ਆਈਲੈਟਸ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਗਿਆ ਅਤੇ ਨਾ ਹੀ ਵਿਦੇਸ਼ ਭੇਜਣ ਦਾ ਖਰਚਾ ਅਤੇ ਇਹ ਗਰੰਟੀ ਫੇਲ ਹੋ ਚੁੱਕੀ ਹੈ। ਦਿੱਤੀ ਗਈ ਗਰੰਟੀ ਅਨੁਸਾਰ ਪੰਜਾਬ ਭਰ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਚਾਰ ਚਾਰ ਮਰਲੇ ਦੇ ਪਲਾਟ ਅੱਜ ਤੱਕ ਨਹੀਂ ਦਿੱਤੇ ਗਏ ਅਤੇ ਪੰਜਾਬ ਦੇ ਠੇਕੇ ਤੇ ਕੰਮ ਕਰਦੇ ਸਫਾਈ ਕਰਮਚਾਰੀ ਪੱਕੀਆਂ ਤਨਖਾਹਾਂ ਤੇ ਪੱਕੇ ਨਹੀਂ ਕੀਤੇ ਗਏ।

ਗੜੀ ਨੇ ਕਿਹਾ ਕਿ ਕਾਂਗਰਸ ਨੇ 75 ਸਾਲ ਦੇਸ਼ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪਿਛਲੱਗੂ ਬਣਾਕੇ ਰੱਖਿਆ ਅਤੇ ਇਸੇ ਹੀ ਪੂਰਨਿਆਂ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ  ਭਗਵੰਤ ਮਾਨ  ਅਤੇ ਅਰਵਿੰਦ ਕੇਜਰੀਵਾਲ  ਚੱਲ ਰਹੇ ਹਨ। ਗੜੀ ਨੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪਚੋਣ ਵਿੱਚ ਘਰ ਘਰ ਜਾਕੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਲਾਮਬੰਦ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਮਜਬੂਤ ਮੁਹਿੰਮ ਚਲਾਈ ਜਾਏਗੀ।

ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ…

ਚੰਡੀਗੜ੍ਹ, 18 ਜੁਲਾਈ- ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।…

ਲੰਡਨ ਤੋਂ ਭਾਰਤ ਲਿਆਂਦਾ ਗਿਆ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ…

ਹਰਿਆਣਾ ਬਾਰਡਰ ‘ਤੇ ਕਿਸਾਨਾਂ ਨੂੰ…

ਨਵੀਂ ਦਿੱਲੀ, 18 ਜੁਲਾਈ- ਹਰਿਆਣਾ-ਪੰਜਾਬ ਸਰਹੱਦ ਦੇ…

Listen Live

Subscription Radio Punjab Today

ਲੰਡਨ ਤੋਂ ਭਾਰਤ ਲਿਆਂਦਾ ਗਿਆ ਸ਼ਿਵਾ ਜੀ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬਾਘ ਦਾ ਪੰਜਾ  ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਭਾਰਤ ਦੀ ਵਿੱਤੀ…

ਓਹਾਇਓ ਵਿੱਚ ਪੈਨ ਅਮਰੀਕਨ ਮਾਸਟਰ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ…

ਫਰਿਜਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ  / ਕੁਲਵੰਤ…

ਰਾਜ ਸਿੰਘ ਬਦੇਸ਼ਾ ਬਣੇ ਅਮਰੀਕਾ…

13 ਜੁਲਾਈ 2024 : ਰਾਜ ਸਿੰਘ ਬਦੇਸ਼ਾ…

Our Facebook

Social Counter

  • 41566 posts
  • 0 comments
  • 0 fans