14 ਜੂਨ 2024-ਬੁੱਧਵਾਰ ਨੂੰ ਅਮਰੀਕਾ ਦੇ ਸ਼ਹਿਰ ਕਾਟਰੈੱਟ ਜਿਸਨੂੰ ਅਮਰੀਕਨ ਪੰਜਾਬੀ ਕਰਤਾਰਪੁਰ ਵੀ ਕਹਿੰਦੇ ਹਨ ‘ਚ ਇਕ ਸਨਸਨੀਖੇਜ ਘਟਲਾ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਵਸਿੰਗਟਨ ਸ਼ੂਬੇ ਦੇ ਸ਼ਹਿਰ ਕੈਂਟ ਦੇ ਰਹਿਣ ਵਾਲੇ ਗੌਰਵ ਗਿੱਲ ਨੇ ਸੈਰ ਕਰ ਰਹੀਆਂ ਦੋ ਲੜਕੀਆਂ ‘ਤੇ ਤਾੜ ਤਾੜ ਕਰਕੇ ਗੋਲੀਆਂ ਦਾ ਮੀਹਂ ਵਰ੍ਹਾ ਦਿੱਤਾ, ਜਿਸ ‘ਚ 29 ਸਾਲਾ ਜਸਵੀਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 20 ਸਾਲਾ ਅਣਪਛਾਤੀ ਲੜਕੀ ਦੀ ਹਾਲਤ ਗੰਭੀਰ ਹੈ।
ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਵੀਡੀਓ ‘ਚ ਦੋਵੇਂ ਔਰਤਾਂ ਨੂੰ ਸੜਕ ਦੇ ਨਾਲ ਬਣੇ ਡਰਾਈਵੇ ‘ਚ ਜਿਖਮੀ ਹਾਲਾਤ ‘ਚ ਡਿੱਗਿਆ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਣਸਾਰ ਪੁਲਿਸ ਦੇ ਹੈਲਕਾਪਟਰ ਅਸਮਾਨ ‘ਚ ਗੇੜੇ ਲਾਉਣ ਲੱਗੇ ਅਤੇ ਘਟਨਾ ਸਥਲ ਤੋਂ ਥੋੜੀ ਦੂਰ ਹੀ ਦੋ ਘਰਾਂ ਦੇ ਪਿਛਲੇ ਪਾਸੇ ਤੋਂ ਪੁਲਿਸ ਨੇ ਕਥਿਤ ਹਮਲਾਵਾਰ ਗੌਰਵ ਗਿੱਲ ਨੂੰ ਘੇਰਾ ਪਾ ਕੇ ਫੜ੍ਹ ਲਿਆ।
ਰੇਡੀਓ ਪੰਜਾਬ ਟੂਡੇ ਵੱਲੋਂ ਇਕੱਤਰ ਜਾਣਕਾਰੀ ਅਨਸੁਾਰ ਪਤਾ ਲੱਗਿਆ ਹੈ ਕਿ ਹਮਲਾਵਾਰ ਦੀ ਦੋਨਾ ਲੜਕੀਆਂ ‘ਚੋਂ ਇੱਕ ਨਾਲ ਦੋਸਤੀ ਸੀ , ਪਰ ਕੁੱਝ ਕਾਰਨ ਕਰਕੇ ਆਪਸ ‘ਚ ਅਣਬਣ ਹੋ ਗਈ ਅਤੇ ਲੜਕੀ ਆਪਣੀ ਭੂਆ ਕੋਲ ਨਿਉ ਜਰਸੀ ਆ ਗਈ। ਇਥੋਂ ਹਮਲਾਵਾਰ ਨੇ ਉਸ ਲੜਕੀ ਦਾ ਸ਼ੋਸ਼ਲ ਮੀਡੀਆ ‘ਤੇ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਇੰਸਟਾਗ੍ਰਾਮ ਜਰੀਏ ਉਸਦੀਆਂ ਰੋਜਮਰਾ ਦੀਆਂ ਗਤੀਵਿਧੀਆਂ ਨੂੰ ਨੋਟ ਕਰਨਾ ਸ਼ੁਰੂ ਕੀਤਾ, ਜਿਸ ਤਹਿਤ ਆਖਿਰ ਸ਼ੋਸ਼ਲ ਮੀਡੀਆ ਜਰੀਏ ਬੁੱਧਵਾਰ ਨੂੰ ਕਥਿਤ ਹਮਲਾਵਰ ਗੌਰਵ ਗਿੱਲ ਨੇ ਇੰਨ੍ਹਾਂ ਲੜਕੀਆਂ ਨੂੰ ਸੜਕ ‘ਤੇ ਘੁੰਮਦੇ ਹੋਏ ਲੱਭ ਲਿਆ ਤੇ ਆਪਣੇ ਪਿਸਤੌਲ ਨਾਲ ਇੰਨ੍ਹਾਂ ‘ਤੇ ਹਮਲਾ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਲੜਕੀਆਂ ‘ਚ ਜਸਵੀਰ ਕੌਰ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਹ ਘਟਨਾ ਪੰਜਾਬੀ ਬਹੁਗਿਣਤੀ ਇਲਾਕੇ ‘ਚ ਹੋਈ ਹੈ ਜੋ ਕਿ ਨਿਊਵਾਰਕ ਹਵਾਈ ਅੱਡੇ ਤੋਂ ਕੁੱਝ ਹੀ ਦੂਰੀ ‘ਤੇ ਹੈ। ਪੰਜਾਬੀ ਭਾਈਚਾਰੇ ‘ਚ ਇਸ ਘਟਨਾ ਨੂੰ ਲੈ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ , ਉੱਥੇ ਸੋਗ ਦੀ ਲਹਿਰ ਵੀ ਫੈਲ ਗਈ।