ਖੰਨਾ, 11 ਜੂਨ-ਖੰਨਾ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਹਥਿਆਰਬੰਦ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ‘ਚ ਦਾਖਲ ਹੋ ਕੇ ਬੈਂਕ ਸਟਾਫ਼ ਨੂੰ ਬੰਧਕ ਬਣਾ ਲਿਆ ਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ, ਇੱਕ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਸਵਾਰ ਸਨ।
ਬਗਲੀ ਕਲਾਂ ਵਿਖੇ 2.30 ਵਜੇ ਦੇ ਕਰੀਬ 3 ਨਕਾਬਪੋਸ਼ ਬੈਂਕ ਦੇ ਅੰਦਰ ਦਾਖਲ ਹੋਏ ਤੇ ਬੈਂਕ ਵਿਚ ਡਾਕਾ ਮਾਰ ਕੇ ਫਰਾਰ ਹੋ ਗਏ । ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਾਰੇ ਸਟਾਫ ਨੂੰ ਬੰਧਕ ਬਣਾ ਲਿਆ ਜਾਂਦਾ ਹੈ।
ਇੰਨਾ ਹੀ ਨਹੀਂ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਜਾਂਦੇ-ਜਾਂਦੇ ਉਹ ਬੈਂਕ ਦੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਦੀ ਪਿਸਤੌਲ ਵੀ ਖੋਹ ਕੇ ਭੱਜ ਗਏ ਤੇ ਜਾਂਦੇ ਸਮੇਂ ਬੰਦੂਕ ਸੁੱਟ ਦਿੱਤੀ। ਪੁਲਿਸ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਚੁੱਕੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਉਹ 3 ਨਕਾਬਪੋਸ਼ ਕੌਣ ਸਨ, ਜਿਨ੍ਹਾਂ ਵੱਲੋਂ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।