ਮਾਲੇਰਕੋਟਲਾ 11 ਜੂਨ :- ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਤਹਿਤ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨ.ਸੀ.ਪੀ.ਸੀ) ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ‘ਚ ਬਾਲ ਤੇ ਕਿਸ਼ੋਰ ਮਜ਼ਦੂਰਾਂ ਦੀ ਸੁਰੱਖਿਆ ਤੇ ਮੁੜ ਵਸੇਬਾ ਨੂੰ ਯਕੀਨੀ ਬਣਾਉਣ ਅਤੇ ਬਾਲ ਮਜਦੂਰੀ ਨੂੰ ਰੋਕਣ / ਖਾਤਮੇ ਲਈ ਜ਼ਿਲਾ ਪੱਧਰੀ ਲੇਬਰ ਟਾਸਕ ਫੋਰਸ ਵਲੋਂ ਸਰਹੱਦੀ ਗੇਟ ਦੇ ਨਾਲ ਲੱਗਦੀਆਂ ਦੁਕਾਨਾਂ ,ਹੋਟਲਾਂ, ਢਾਬਿਆ ਅਤੇ ਹੋਰ ਵਪਾਰਿਕ ਇਕਾਈਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਨੂੰਨੀ ਸਲਾਹਕਾਰ ਜਸਪ੍ਰੀਤ ਕੌਰ ,ਲੇਬਰ ਇੰਸਪੈਕਟਰ ਪ੍ਰਵਨੀਤ ਕੌਰ, ਬਾਲ ਸੁਰੱਖਿਆ ਅਫਸਰ ਮੁਬੀਨ ਕੁਰੈਸ਼ੀ ,ਬਾਲ ਭਲਾਈ ਕਮੇਟੀ ਮੈਂਬਰ ਡਾ.ਇਨਾਮ ਰਹਿਮਾਨ, ,ਹਰਜਿੰਦਰ ਸਿੰਘ,ਮਨਪ੍ਰੀਤ ਕੌਰ,ਮੁਹੰਮਦ ਸੁਹੇਲ ਤੋਂ ਇਲਾਵਾ ਹੋਰ ਜ਼ਿਲ੍ਹਾ ਲੇਬਰ ਟਾਸਕ ਫੋਰਸ ਦੇ ਨੁਮਾਇੰਦੇ ਸਮੇਤ ਪੁਲਿਸ ਫੋਰਸ ਮੌਜੂਦ ਸਨ । ਅਚਨਚੇਤ ਚੈਕਿੰਗ ਕਰਵਾਉਣ ਦਾ ਅਸਲ ਮਨੋਰਥ ਬਾਲ ਅਤੇ ਕਿਸ਼ੋਰ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਅਤੇ ਬਾਲ ਮਜ਼ਦੂਰੀ ਨੂੰ ਰੋਕਣਾ ਹੈ ।
ਇਸ ਮੌਕੇ ਜ਼ਿਲ੍ਹਾ ਟਸਕ ਫੋਰਸ ਕਮੇਟੀ ਦੇ ਨੁਮਾਇੰਦਿਆਂ ਨੇ ਸਥਾਨਕ ਦੁਕਾਨਦਾਰਾਂ ਨੂੰ ਬਾਲ ਤੇ ਕਿਸ਼ੋਰ ਮਜ਼ਦੂਰਾਂ ਦੀ ਸੁਰੱਖਿਆ ਅਤੇ ਮੁੜ ਵਸੇਬਾ ਨੂੰ ਯਕੀਨੀ ਬਣਾਉਣ ਲਈ ਬਾਲ ਮਜਦੂਰੀ ਐਕਟ, ਬਾਲ/ ਕਿਸ਼ੋਰ ਮਜ਼ਦੂਰਾਂ ਅਧਿਕਾਰਾਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ 18 ਸਾਲ ਤੋਂ ਘੱਟ ਕਿਸੇ ਬੱਚੇ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ । ਘੱਟ ਉਮਰ ਦੇ ਬੱਚਿਆਂ ਤੋਂ ਕਿਸੇ ਵੀ ਸਥਾਨ ਤੇ ਕੰਮ ਕਰਵਾਉਣਾ ਇੱਕ ਸਜਾ ਯੋਗ ਅਪਰਾਧ ਹੈ। ਕਿਸੇ ਵੀ ਬਾਲ ਨੂੰ ਕੰਮ ਤੇ ਨਹੀਂ ਰੱਖਿਆ ਜਾ ਸਕਦਾ ।
ਉਨ੍ਹਾਂ ਵਪਾਰਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਮਾਲਕਾਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਨੌਕਰੀ ਤੇ ਰੱਖਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ।ਉਨ੍ਹਾਂ ਹੋਰ ਕਿਹਾ ਕਿ ਭਵਿੱਖ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਚੈਕਿੰਗਾਂ ਜਾਰੀ ਰਹਿਣਗੀਆਂ । ਜੇਕਰ ਕਿਸੇ ਵੀ ਅਦਾਰੇ ਵਿੱਚ ਬਾਲ ਮਜਦੂਰੀ ਕਰਦਾ ਪਾਇਆ ਗਿਆ ਤਾਂ ਸਬੰਧਤ ਵਿਰੁੱਧ ਯੋਗ ਕਾਰਵਾਈ ਉਲੀਕੀ ਜਾਵੇਗੀ ।